ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸ੍‍ਤੁਤਿਵ੍ਯਾਜ ਨਿੰਦਾ. ਸੰਗ੍ਯਾ- ਵਡਿਆਈ ਦੇ ਬਹਾਨੇ ਨਿੰਦਾ ਕਰਨੀ। ੨. ਇੱਕ ਅਰਥਾਲੰਕਾਰ. ਦੇਖੋ, ਵ੍ਯਾਜਨਿੰਦਾ.


ਦੇਖੋ ਉਸਟ.


ਫ਼ਾ. [اُسترا] ਉਸਤਰਾ. ਉਸਤੁਰਦਨ (ਮੁੰਡਨ) ਦਾ ਸੰਦ. ਪੱਛਣਾ. ਸੰ. ਕ੍ਸ਼ੁਰ.


ਫ਼ਾ. [اُستوار] ਵਿ- ਦ੍ਰਿੜ. ਮਜ਼ਬੂਤ। ੨. ਈਮਾਨਦਾਰ. ਧਰਮ ਵਿੱਚ ਪੱਕਾ.


ਫ਼ਾ. [اُستا] ਉਸ੍ਤਾ. ਪਾਰਸੀਆਂ ਦੇ ਧਰਮਗ੍ਰੰਥ ਜ਼ੰਦ ਦਾ ਟੀਕਾ. ਇਸ ਨੂੰ ਅਨੇਕ ਲੇਖਕ ਅਵੇਸ੍ਵਾ ਕਹਿੰਦੇ ਹਨ, ਅਤੇ ਇਕੱਠਾ ਸ਼ਬਦ "ਜ਼ੰਦ ਉਸ੍ਤਾ" ਪਦ ਆਉਂਦਾ ਹੈ. ਦੇਖੋ. ਜੰਦ ੩। ੨. ਉਸਤਾਦ ਸ਼ਬਦ ਦਾ ਸੰਖੇਪ.


ਫ਼ਾ. [اُستاد] ਸੰਗ੍ਯਾ- ਅਧ੍ਯਾਪਕ. ਸਿਖ੍ਯਾ ਦੇਣ ਵਾਲਾ। ੨. ਭਾਵ- ਸਤਿਗੁਰ ਨਾਨਕ. "ਤਿਨ ਉਸਤਾਦ ਪਨਾਹਿ." (ਵਾਰ ਮਾਰੂ ੨. ਮਃ ੫)