ਦੇਖੋ, ਏਹ.
ਸਰਵ- ਯਹੀ. ਇਹੋ. "ਏਹੋ ਪਛੋਤਾਉ." (ਸ. ਫਰੀਦ) ੨. ਕੇਵਲ ਇਹ.
ਵਿ- ਇੱਕ. "ਏਕ ਦਿਵਸ ਮਨ ਭਈ ਉਮੰਗ." (ਬਸੰ ਰਾਮਾਨੰਦ) ੨. ਅਦੁਤੀ (ਅਦ੍ਵਿਤੀਯ). "ਮਨਿ ਤਨਿ ਜਾਪਿ ਏਕ ਭਗਵੰਤ." (ਸੁਖਮਨੀ) ੩. ਸੰਗ੍ਯਾ- ਐਕ੍ਯ. ਏਕਾ. ਇੱਤਿਫਾਕ. ਮੇਲ ਜੋਲ। ੪. ਕਰਤਾਰ. ਵਾਹਗੁਰੂ. ਦੇਖੋ, ਏਕੁ.
ਵਿ- ਏਕ ਹੀ. ਇੱਕੋ. ਕੇਵਲ ਇੱਕ. "ਏਕਉ ਸਿਮਰਉ ਨਾਨਕਾ." (ਜਸਾ)
nan
ਸੰ. एकाक्षरी. ਇੱਕ ਵਰਣਿਕ ਛੰਦ, ਜਿਸ ਦੇ ਕਈ ਰੂਪ ਦੇਖੀਦੇ ਹਨ. ੧. ਚੌਹਾਂ ਚਰਣਾਂ ਵਿੱਚ ਇੱਕ ਇੱਕ ਗੁਰੁ ਅੱਖਰ ਹੋਵੇ, ਇਹ ਪਹਿਲਾ ਰੂਪ ਹੈ. ਇਸ ਦਾ ਨਾਉਂ "ਸ਼੍ਰੀ" ਭੀ ਹੈ. ਉਦਾਹਰਣ- 'ਹੈ ਗੈ ਲੈ ਕੈ.' ਘੋੜੇ ਹਾਥੀ ਲੈ ਕੇ.#੨. ਮਹੀ ਛੰਦ ਦੇ ਚਾਰੇ ਚਰਣਾਂ ਦੇ ਆਦਿ ਇੱਕੋ ਅੱਖਰ ਹੋਵੇ, ਇਹ ਏਕ ਅੱਖਰੀ ਦਾ ਦੂਜਾ ਰੂਪ ਹੈ. ਮਹੀ ਦਾ ਲੱਛਣ ਹੈ ਪ੍ਰਤਿ ਚਰਣ ਇੱਕ ਲਘੁ ਇੱਕ ਗੁਰੁ. ਉਦਾਹਰਣ- "ਅਜੈ, ਅਲੈ, ਅਭੈ, ਅਬੈ." (ਜਾਪੁ)#੩. ਮ੍ਰਿਗੇਂਦ੍ਰ ਛੰਦ ਦੇ ਚਾਰੇ ਚਰਣਾਂ ਦੇ ਆਦਿ ਇੱਕੋ ਅੱਖਰ ਹੋਵੇ, ਇਹ ਤੀਜਾ ਰੂਪ ਹੈ. ਮ੍ਰਿਗੇਂਦ੍ਰ ਦਾ ਸਰੂਪ ਹੈ ਪ੍ਰਤਿ ਚਰਣ ਇੱਕ ਜਗਣ. ਉਦਾਹਰਣ- "ਅਗੰਜ, ਅਭੰਜ, ਅਲੱਖ, ਅਭੱਖ." (ਜਾਪੁ)#੪. ਸ਼ਸ਼ੀ ਛੰਦ ਦੇ ਚੌਹਾਂ ਚਰਣਾਂ ਦੇ ਆਦਿ ਇੱਕੋ ਅੱਖਰ ਲਾਉਣ ਤੋਂ ਚੌਥਾ ਰੂਪ ਹੁੰਦਾ ਹੈ. ਸ਼ਸ਼ੀ ਦੇ ਪ੍ਰਤਿ ਚਰਣ ਇੱਕ ਯਗਣ ਹੁੰਦਾ ਹੈ. ਉਦਾਹਰਣ- "ਨ ਰਾਗੇ, ਨ ਰੰਗੇ, ਨ ਰੂਪੇ, ਨ ਰੇਖੇ." (ਜਾਪੁ)#੫. ਇੱਕ ਅੱਖਰ ਨਾਲ ਹੀ ਸਾਰਾ ਛੰਦ ਰਚੀਏ, ਦੂਜਾ ਅੱਖਰ ਨਾ ਲਾਈਏ. ਛੰਦ ਚਾਹੋ ਕਿਸੇ ਜਾਤਿ ਦਾ ਹੋਵੇ, ਇਹ ਪੰਜਵਾਂ ਰੂਪ ਹੈ. ਉਦਾਹਰਣ- "ਕੇਕੀ ਕੋਕ ਕੰਕ ਦੀ ਕੂਕ." xxx ਮੋਰ ਚਕਵਾ ਅਤੇ ਗਿੱਧ ਦੀ ਪੁਕਾਰ.
ਵਿ- ਵਿਰਲਾ. "ਤੇਰਾ ਜਨ ਏਕ ਆਧ ਕੋਈ." (ਕੇਦਾ ਕਬੀਰ) ੨. ਸਰਵ- ਕੋਈ ਇੱਕ.
ਦੇਖੋ, ਇਕਸ. "ਏਕਸ ਕੇ ਗੁਨ ਗਾਉ ਅਨੰਤ." (ਸੁਖਮਨੀ)
ਵਿ- ਇੱਕ (ਅਦ੍ਵੈਤ) ਪਰਮਾਤਮਾ ਦਾ ਪ੍ਰਤਿਪਾਦਕ ਵਾਕ੍ਯ। ੨. ਜਿਸ ਦੇ ਤੁੱਲ ਹੋਰ ਕੋਈ ਉਪਦੇਸ਼ ਨਹੀਂ, ਗੁਰੁਸ਼ਬਦ. "ਏਕਸਬਦ ਇਕ ਭਿਖਿਆ ਮਾਗੈ." (ਗਉ ਮਃ ੧)
ਦੇਖੋ, ਇਕਸਬਦੀ.
ਅਕਾਲਉਸਤਤਿ ਵਿੱਚ ੨੦੧ ਅੰਕ ਤੋਂ ੨੧੦ ਤੀਕ ਦਸ ਦੋਹਰੇ ਹਨ, ਜਿਨ੍ਹਾਂ ਵਿੱਚੋਂ ਨੌ ਦੋਹੇ ਮਤਿ ਨੂੰ ਮਨ ਦੇ ਪ੍ਰਸ਼ਨ ਰੂਪ ਹਨ, ਪਰੰਤੂ ਇਨ੍ਹਾਂ ਦਾ ਉੱਤਰ ਦਰਜ ਨਹੀਂ. ਸੰਪ੍ਰਦਾਈ ਗ੍ਯਾਨੀਆਂ ਨੇ ਜੋ ਉੱਤਰ ਕਲਪੇ ਹਨ ਉਨ੍ਹਾਂ ਨੂੰ ਇਨ੍ਹਾਂ ਦੋਹਿਆਂ ਨਾਲ ਮਿਲਾਕੇ ਇਸ ਥਾਂ ਲਿਖਦੇ ਹਾਂ-#ਏਕ ਸਮੈ ਸ੍ਰੀ ਆਤਮਾ ਉਚਰ੍ਯੋ ਮਤਿ ਸਿਉ ਬੈਨ,#ਸਭ ਪ੍ਰਤਾਪ ਜਗਦੀਸ ਕ ਕਹੋ ਸਗਲ ਬਿਧਿ ਤੈਨ.#(ਮਨ ਵੱਲੋਂ ਪ੍ਰਸ਼ਨ- )#੧. ਕੋ ਆਤਮਾ ਸਰੂਪ ਹੈ, ਕਹਿਂ ਸ੍ਰਿਸ੍ਟੀਕ ਬਿਚਾਰ,#ਕੌਨ ਧਰ੍ਮ, ਕੋ ਕਰ੍ਮ ਹੈ, ਕਹੋ ਸਗਲ ਵਿਸ੍ਤਾਰ.#੨. ਕਹਿਂ ਜੀਤਬ, ਕਹਿਂ ਮਰਨ ਹੈ, ਕਵਨ ਸੁਰ੍ਗ, ਕਹਿਂ ਨਰ੍ਕ,#ਕੋ ਸੁਘੜਾ, ਕੋ ਮੂੜ੍ਹਤਾ, ਕਹਾਂ ਤਰ੍ਕ, ਅਵਿਤਰ੍ਕ.#੩. ਕੋ ਨਿੰਦਾ, ਜਸ ਹੈ ਕਵਨ, ਕਵਨ ਪਾਪ, ਕਹਿਂ ਧਰ੍ਮ,#ਕਵਨ ਜੋਗ, ਕੋ ਭੋਗ ਹੈ, ਕਵਨ ਕਰ੍ਮ, ਅਪਕਰ੍ਮ.#੪. ਕਹੋ ਸੁ ਸਮ ਕਾਸੋਂ ਕਹੈਂ, ਦਮ ਕੋ ਕਹਾਂ ਕਹੰਤ,#ਕੋ ਸੂਰਾ, ਦਾਤਾ ਕਵਨ, ਕਹੋ ਤੰਤ ਕੋ ਮੰਤ.#੫. ਕਹਾਂ ਰੰਕ, ਰਾਜਾ ਕਵਨ, ਹਰਖ ਸੋਗ ਹੈ ਕੌਨ,#ਕੋ ਰੋਗੀ, ਰਾਗੀ ਕਵਨ, ਕਹੋ ਤੱਤ ਮੁਹਿ ਤੌਨ.#੬. ਕਵਨ ਰਿਸ੍ਟ, ਕੋ ਪੁਸ੍ਟ ਹੈ. ਕਹਿਂ ਸ੍ਰਿਸ੍ਟੀਕ ਵਿਚਾਰ,#ਕਵਨ ਸ੍ਰਿਸ੍ਟ, ਕੋ ਭ੍ਰਿਸ੍ਟ ਹੈ, ਕਹੋ ਸਗਲ ਵਿਸ੍ਤਾਰ.#੭. ਕਹਾਂ ਕਰ੍ਮ ਕੁੱਕਰ੍ਮ ਹੈ, ਕਹਾਂ ਭਰ੍ਮ ਕੋ ਨਾਸ,#ਕਹਾਂ ਚਿਤਨ ਕੀ ਚੇਸਟਾ, ਕਹਾਂ ਅਚੇਤ ਪ੍ਰਕਾਸ.#੮. ਕਹਾਂ ਨੇਮ, ਸੰਜਮ ਕਹਾਂ, ਕਹਾਂ ਗ੍ਯਾਨ ਅਗ੍ਯਾਨ,#ਕੋ ਰੋਗੀ, ਸੋਗੀ ਕਵਨ, ਕਹਾਂ ਭਰ੍ਮ ਕੀ ਹਾਨ.#੯. ਕੋ ਸੂਰਾ, ਸੁੰਦਰ ਕਵਨ, ਕਹਾਂ ਜੋਗ ਕੋ ਸਾਰ,#ਕੋ ਦਾਤਾ, ਗ੍ਯਾਨੀ ਕਵਨ, ਕਹਿਂ ਵਿਚਾਰ ਅਵਿਚਾਰ.#(ਅਕਾਲ)#ਮਤਿ ਵੱਲੋਂ ਉੱਤਰ-#੧. ਸਤਿ ਚਿਤ ਆਨਁਦ ਅਜ ਅਮਰ ਵ੍ਯਾਪਕ ਪਰਮ ਅਨੂਪ,#ਵਿਸ਼੍ਵਨਾਥ ਦੇਵਾਧਿਪਤਿ ਹੈ ਯਹ ਆਤਮ ਰੂਪ.#ਜੈਸੇ ਜਲ ਤੇ ਬੁਦਬੁਦਾ ਔਰ ਤਰੰਗ ਅਕਾਰ,#ਤੈਸੇ ਪੂਰਨ ਬ੍ਰਹਮ ਤੇ ਜਾਨੋ ਸ੍ਰਿਸ੍ਟਿ ਵਿਚਾਰ.#ਤਤ੍ਵਗ੍ਯਾਨ ਹਿਤ ਯਤਨ ਸਦ ਯਹੈ ਧਰ੍ਮ ਨਿਜ ਜਾਨ,#ਤਤਪਰ ਹੋ ਉਪਕਾਰ ਮੇ ਕਰ੍ਮ ਪਰਮ ਸ਼ੁਭ ਮਾਨ.#੨. ਸਦਾਚਾਰ ਅਰੁ ਯਸ਼ ਸਹਿਤ ਜੀਵਨ ਜੀਵਨ ਆਹਿ,#ਅਪਯਸ਼ ਔਰ ਵਿਕਾਰ ਯੁਤ ਜਿਯਨ ਮਰਨ ਜਗ ਮਾਹਿ.#ਮਨ ਕੀ ਸ਼ਾਂਤੀ ਸ੍ਵਰਗ ਹੈ ਨਰਕ ਦੇਹ ਅਭਿਮਾਨ,#ਪਰੈ ਨ ਵਸ਼ ਕਿਂਹ ਵਿਸਯ ਕੇ ਤਾਂਕੋ ਸੁਘੜਾ ਜਾਨ.#ਵਿਸ਼ਯਪਰਾਯਣ ਮੂੜ੍ਹ ਹੈ ਤਰ੍ਕ ਸੱਚ ਪਰਤੀਤਿ,#ਸੋ ਅਵਿਤਰ੍ਕ ਪਛਾਨੀਐ ਜੋ ਯਾਂਤੇ ਵਿਪਰੀਤਿ.#੩. ਭਗਨਪ੍ਰਤਿਗ੍ਯਾ ਨਿੰਦ ਹੈ ਅਰੁ ਰਣ ਪੀਠ ਦਿਖਾਨ,#ਸਤ੍ਯਪ੍ਰਤਿਗ੍ਯਾ ਵੀਰਤਾ ਯਹੈ ਜਗਤ ਯਸ਼ ਜਾਨ.#ਧਰਮਕਿਰਤ ਕੋ ਤ੍ਯਾਗਨੋ ਪਾਪ ਮਹਾਂ ਜਿਯ ਮਾਨ,#ਖੱਟ ਘਾਲਿਕੈ ਦੇਵਨੋ ਪੁੰਨ ਨ ਯਾ ਸਮ ਆਨ.#ਵਾਹਗੁਰੂ ਮੇ ਚਿੱਤ ਕੀ ਲਗਨ ਕਹਾਵੈ ਜੋਗ,#ਦਾਸ਼ ਇੰਦ੍ਰਿਅਨ ਹੋਯਕੈ ਸੁਖ ਭੋਗਨ ਹੈ ਭੋਗ.#ਜਗ ਕੋ ਸੁਖਦਾਯਕ ਕ੍ਰਿਯਾ ਗੁਰੁਮਤ ਮੇ ਹੈ ਕਰ੍ਮ,#ਵਿਸ਼੍ਵ ਦੁਖਾਵਨ ਲੋਭ ਵਸ਼ਿ ਜਾਨੋ ਸੋ ਅਪਕਰ੍ਮ.#੪. ਮਨ ਵਸ਼ ਕਰਨੋ ਸਮ ਅਹੈ ਦਮ ਇੰਦ੍ਰਿਨ ਜੈਕਾਰ,#ਦੂਰ ਕਰਨ ਅਨ੍ਯਾਯ ਹਿਤ ਲੜੈ ਸੁ ਸ਼ੂਰ ਵਿਚਾਰ.#ਦਾਤਾ ਵਿਦ੍ਯਾਦਾਨਿ ਹੈ ਅਰੁ ਨਿਸਕਾਮ ਉਦਾਰ,#ਸਤ੍ਯਨਾਮ ਅਰੁ ਵਾਹਗੁਰੁ ਮੰਤ੍ਰ ਤਤ੍ਵ ਨਿਰਧਾਰ.#੫. ਜਾਂਕੇ ਤ੍ਰਿਸਨਾ ਅਧਿਕ ਹੈ ਸੋਈ ਰੰਕ ਪਛਾਨ,#ਸੰਤੋਖੀ ਉਤਸਾਹ ਯੁਤ ਰਾਜਾ ਲੇਵੋ ਜਾਨ.#ਦੁਵਿਧਾ ਤ੍ਯਾਗਨ ਹਰ੍ਸ ਹੈ ਚਿੰਤਾ ਜਾਨੋ ਸ਼ੋਕ,#ਰੋਗੀ ਵਿਸਯਾਸਕ੍ਤ ਹੈ ਰਾਗੀ ਚਿੱਤ ਅਰੋਕ.#੬. ਸਹਿਤ ਵਿਵੇਕ ਸੁ ਰਿਸ੍ਟ ਹੈ ਪੁਸ੍ਟ ਪਰਾਕ੍ਰਮਵਾਨ,#ਮ੍ਰਿਗਤ੍ਰਿਸਨਾ ਅਰੁ ਸ੍ਵਪਨ ਵਤ ਸ੍ਰਿਸ੍ਟਿ ਦਸ਼ਾ ਲਿਹੁ ਜਾਨ.#ਮਾਨੁਸ ਤਨ ਸਫਲੋ ਕਿਯੋ ਜਿਨ ਸ਼ੁਭ ਕਰ੍ਮ ਕਮਾਇ,#ਸੁਈ ਸ੍ਰੇਸ੍ਠ, ਯਾਂਤੇ ਉਲਟ ਜਗ ਮੇ ਭਰਸ੍ਟ ਕਹਾਇ.#੭. ਸਦਾਚਾਰ ਜਗ ਕਰ੍ਮ ਹੈ ਦੁਰਾਚਾਰ ਅਪਕਰ੍ਮ,#ਗੁਰੁਸਿਖ੍ਯਾ ਕਰ ਬ੍ਰਹਮ੍ ਕੋ ਗ੍ਯਾਨ, ਨਾਸ਼ ਹੈ ਭਰ੍ਮ.#ਮਾਯਾ ਕੇ ਸੰਯੋਗ ਕਰ ਚੇਤਨ ਚੇਸ੍ਟਾ ਜਾਨ,#ਤ੍ਰਿਗੁਣ ਅਸੰਗਤ ਬ੍ਰਹਮ ਮੇ ਤਿਮ ਅਚੇਸਟਾ ਮਾਨ.#੮. ਇਕਰਸ ਜਪ ਵ੍ਰਤ ਧਾਰਬੋ ਤਾਂਕੋ ਕਹਿਯੇ ਨੇਮ,#ਤ੍ਯਾਗ ਫਜੂਲੀ ਸਰਵਦਾ ਸੰਜਮ ਦਾਯਕ ਖੇਮ.#ਗ੍ਯਾਨ ਯਥਾਰਥ ਵਸ੍ਤੁ ਕੋ ਭਾਖਤ ਗ੍ਯਾਨੀ ਗ੍ਯਾਨ,#ਲਖਨ ਔਰ ਕੋ ਔਰ ਹੀ ਯਹੀ ਰੂਪ ਅਗ੍ਯਾਨ.#ਰੋਗੀ ਸਦਾ ਅਸੰਜਮੀ ਸੋਗੀ ਚਿੰਤਾਵਾਨ,#ਜਾਤਿ ਪਾਤਿ ਅਰੁ ਛੂਤ ਕੋ ਤ੍ਯਾਗਨ ਭ੍ਰਮ ਕੀ ਹਾਨ.#੯. ਮਨਜੇਤਾ ਸੂਰਾ ਅਹੈ ਸੁੰਦਰ ਹੈ ਗੁਣਵਾਨ,#ਜਬ ਚਿਤ ਕੀ ਥਿਰਤਾ ਭਈ ਸਾਰ ਯੋਗ ਯਹ ਮਾਨ.#ਦਾਤਾ ਇਕ ਕਰਤਾਰ ਹੈ ਗ੍ਯਾਨੀ ਨਾਨਕ ਦੇਵ,#ਜੋ ਅਗ੍ਯਾਨੀ ਪਸ਼ੁ ਨਰਨ ਤੁਰਤ ਬਨਾਵੈ ਦੇਵ.#ਗੁਰੁਮਤ ਅਨਮਤ ਸਤ੍ਯ ਕੋ ਖੋਜਨ ਅਹੈ ਵਿਚਾਰ,#ਭੇਡਚਾਲ ਕੀ ਅੰਧਗਤਿ ਜਾਨ ਲੇਹੁ ਅਵਿਚਾਰ.
ਦੇਖੋ, ਇਕਸਾਰ.