ਐ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਆਦਿਤ੍ਯ. ਸੂਰਜ। ੨. ਐਤਵਾਰ। ੩. ਦਸ ਹਜਾਰ. ਦੇਖੋ, ਅਯੁਤ. "ਐਤ ਤੁਰੰਗ ਚਮੂ ਹਨਡਾਰੀ." (ਕ੍ਰਿਸਨਾਵ) "ਤੀਸ ਐਤੁ ਪੈਦਲ ਕਹਿਂ ਮਾਰ੍ਯੋ." (ਚਰਿਤ੍ਰ ੫੨) ੪. ਸੰ. ਆਯਤਿ. ਸੰਤਾਨ. ਔਲਾਦ। ੫. ਭਾਵ- ਜਨਮ. "ਪ੍ਰਿਥਮ ਐਤ ਭਵ ਪਾਇ ਬਹੁਰ ਪਰਮੇਸ਼੍ਵਰ ਪਾਯੋ." (ਚਰਿਤ੍ਰ ੮੧) ਪਹਿਲਾਂ ਸੰਸਾਰ ਵਿੱਚ ਜਨਮ ਲੈ ਕੇ, ਫੇਰ ਪਰਮੇਸ਼੍ਵਰ ਪਾਯੋ.


ਕ੍ਰਿ. ਵਿ- ਅਤ੍ਰ. ਯਹਾਂ. ਇਸ ਥਾਂ. ਇਸ ਲੋਕ ਵਿੱਚ. ਇੱਥੇ. "ਇਕ ਹੋਦਾ ਖਾਇ ਚਲਹਿ ਐਥਾਊ." (ਵਾਰ ਆਸਾ) "ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ." (ਸ੍ਰੀ ਮਃ ੫)


ਕ੍ਰਿ. ਵਿ- ਇਸ ਥਾਂ ਤੇ ਉਸ ਥਾਂ. ਯਹਾਂ ਵਹਾਂ. ਲੋਕ ਪਰਲੋਕ ਵਿੱਚ. "ਐਥੈ ਓਥੈ ਸਦਾ ਸੁਖ ਹੋਇ." (ਮਲਾ ਮਃ ੩)