ਔ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਉਘਟ.


ਦੇਖੋ, ਅਉਘੜ.


ਸੰਗ੍ਯਾ- ਅਪਘਾਤ (ਪ੍ਰਹਾਰ) ਲਈ ਲੰਮਾ ਕੋਰੜਾ, ਜੋ ਘੋੜਿਆਂ ਨੂੰ ਸਿੱਧਾ ਕਰਨ ਵਾਸਤੇ ਚਾਬੁਕ- ਸਵਾਰ ਵਰਤਦੇ ਹਨ.


ਦੇਖੋ, ਅਉਚਰ.


ਕ੍ਰਿ- ਜਿਸ ਦਾ ਚਰਨਾ ਦੁਰਲਭ ਹੈ, ਉਸ ਨੂੰ ਖਾਣਾ ਪੀਣਾ, ਜੋ ਖਾਣ ਪੀਣ ਲਈ ਪ੍ਰਾਪਤ ਹੋਣੀ ਕਠਿਨ ਵਸਤੁ ਹੈ ਉਸ ਦਾ ਛਕਣਾ. "ਸਬਦ ਸੁਰਤਿ ਲਿਵ ਲੀਣ ਹੋਇ ਅਪਿਉ ਪੀਅਣ ਹੈ ਔਚਰ ਚਰਣਾ." (ਭਾਗੁ) ੨. ਨਾ ਚਰਣ ਯੋਗ੍ਯ (ਅਭਕ੍ਸ਼੍‍) ਦਾ ਖਾਣਾ.


ਦੇਖੋ, ਅਉਛਕ.


ਦੇਖੋ, ਓਜ. ੨. ਅ਼. [اوَج] ਸੰਗ੍ਯਾ- ਵ੍ਰਿੱਧੀ. ਉੱਨਤੀ। ੩. ਚੋਟੀ. ਸ਼ਿਖਰ। ੪. ਬਲੰਦੀ. ਉਚਿਆਈ.