ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗਾਈਆਂ ਚਾਰਣਵਾਲਾ. ਜੋ ਗਊਆਂ ਨੂੰ ਚਾਰਣ ਲਈ ਜੰਗਲ ਅਤੇ ਖੇਤਾਂ ਵਿੱਚ ਲੈ ਜਾਵੇ.


ਗਊ ਉੱਤੇ ਚੜ੍ਹਕੇ. ਦੇਖੋ, ਚਰਿ.


ਯੋਗਮਤ ਅਨੁਸਾਰ ਪ੍ਰਾਣਾਯਾਮ ਦੇ ਬਲ ਕਰਕੇ ਦਸਵੇਂ ਦ੍ਵਾਰ ਤੋਂ ਅਮ੍ਰਿਤਧਾਰ ਟਪਕਾਉਣੀ. "ਗਗਨਮੰਡਲ ਗਊ ਜਿਨਿ ਚੋਈ." (ਰਤਨਮਾਲਾ ਬੰਨੋ)


ਦੇਖੋ, ਗੋਤਮ. "ਗਊਤਮ ਸਤੀ ਸਿਲਾ ਨਿਸਤਰੀ." (ਗੌਂਡ ਨਾਮਦੇਵ) ੨. ਦੇਖੋ, ਗੋਤਮ.


ਵਿ- ਗਊ ਵਾਂਙ ਚੁਪ ਕੀਤਾ। ੨. ਮੂੰਹ ਦਾ ਨਰਮ ਪਰ ਦਿਲੋਂ ਖੱਟਾ. "ਗਊਮੁਖ ਬਾਘ ਜੈਸੇ ਬਸੈ ਮ੍ਰਿਗਮਾਲ ਬਿਖੈ." (ਭਾਗੁ ਕ) ੩. ਦੇਖੋ, ਗੋਮੁਖ.


ਸੰ. ਗਜ. ਸੰਗ੍ਯਾ- ਹਾਥੀ. "ਹੈ ਗਾਇ ਬਾਹਨ." (ਸ. ਕਬੀਰ) ੨. ਦੇਖੋ, ਗਯ.


ਗਇਆ. ਗਤ. ਦੂਰ ਹੋਇਆ. ਗਏ. "ਦੁਖ ਦਰਿਦ੍ਰ ਤਿਨ ਕੇ ਗਇਅ." (ਸਵੈਯੇ ਮਃ ੪. ਕੇ)


ਗਿਆ. ਵੀਤਿਆ. ਮੇਰਾ ਗਿਆ. "ਪਿਰ ਬਿਨੁ ਜੋਬਨੁ ਬਾਦਿ ਗਇਅਮੁ." (ਮਾਰੂ ਕਾਫੀ ਮਃ ੧) ਸਿੰਧੀ. ਵਿਅਮੁ.