ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਚਤੁਗੁਣ. ਵਿ- ਚਾਰ ਗੁਣਾਂ. ਚਹਾਰ ਚੰਦ. ਦੇਖੋ, ਚਉਝੜ. "ਚੂਹੜ ਚਉਘੜ ਲਖਨਊ." (ਭਾਗੁ)


ਚਾਰ ਦਾ ਚੁੱਕਿਆ ਹੋਇਆ. ਚਾਰ ਆਦਮੀਆਂ ਦਾ ਉਕਾਸਿਆ. ਭਾਵ- ਦੁਸ੍ਟਮੰਡਲੀ ਕਰਕੇ ਭੜਕਾਇਆ ਹੋਇਆ. "ਸੇਖਾ! ਚਉਚਕਿਆ." (ਵਾਰ ਸੋਰ ਮਃ ੩)


ਬੁੰਜਾਹੀਆਂ ਵਿੱਚੋਂ ਇੱਕ ਖਤ੍ਰੀ ਜਾਤਿ ਕਈਆਂ ਨੇ ਇਸੇ ਨੂੰ ਚਉਘੜ ਲਿਖਿਆ ਹੈ. "ਚੰਦੂ ਚਉਝੜ ਸੇਵ ਕਮਾਈ." (ਭਾਗੁ) ਦੇਖੋ, ਚਉਘੜ.


ਸੰਗ੍ਯਾ- ਚੌਪਾਏ ਪਸ਼ੂਆਂ ਦਾ ਟੋਲਾ. ਘਾਹ ਚਰ ਆਉਣ ਵਾਲਾ ਵੱਗ. "ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ." (ਵਾਰ ਮਾਝ ਮਃ ੧) ੨. ਵਿ- ਚਤੁਰ ਗੁਣ. ਚੌਗੁਣਾ. ਚਹਾਰ ਚੰਦ.


ਚਾਰ ਗੁਣੀ. ਦੇਖੋ, ਚੌਣੀ.


ਫ਼ਾ. [چوَترہ] ਸੰਗ੍ਯਾ- ਚੌਤਰਹ. ਚਬੂਤਰਾ. ਸੰ. ਚਤ੍ਵਰ. ਥੜਾ। ੨. ਕੋਤਵਾਲ ਦੀ ਕਚਹਿਰੀ. "ਸ਼ਾਹ ਚਉਤਰੇ ਜਾਇ ਜਤਾਈ." (ਚਰਿਤ੍ਰ ੬੧) "ਝਗੜਾ ਕਰਦੇ ਚਉਤੈ ਆਯਾ." (ਭਾਗੁ)


ਦੇਖੋ, ਚਾਰ ਤਾਲ.


ਸੰਗ੍ਯਾ- ਚਾਰ ਤਾਰ ਦਾ ਗੀਤ, ਅਥਵਾ ਮ੍ਰਿਦੰਗ ਦਾ ਬੋਲ। ੨. ਰਬਾਬ, ਜਿਸ ਦੇ ਚਾਰ ਤਾਰਾਂ ਹੁੰਦੀਆਂ ਹਨ. ਅਥਵਾ ਚਾਰ ਤਾਰਾਂ ਦਾ ਕੋਈ ਵਾਜਾ। ੩. ਇੱਕ ਪ੍ਰਕਾਰ ਦਾ ਵਸਤ੍ਰ, ਜਿਸ ਦੀ ਬੁਣਤੀ ਵਿੱਚ ਚਾਰ ਚਾਰ ਤੰਦਾਂ ਇਕੱਠੀਆਂ ਹੋਂਦੀਆਂ ਹਨ.