ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਟਹਲਨਾ.


ਟਹਲ (ਸੇਵਾ) ਕਰਨਵਾਲੀ. ਦਾਸੀ। ੨. ਦੇਖੋ, ਟਹਲਨਾ.


ਰਿਆਸਤ ਪਟਿਆਲਾ, ਤਸੀਲ ਸਰਹਿੰਦ, ਥਾਣਾ ਮੂਲੇਪੁਰ ਦਾ ਇੱਕ ਪਿੰਡ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਵਿਰਾਜੇ ਹਨ. ਇਸ ਪਿੰਡ ਦੀ ਆਬਾਦੀ ਸੰਮਤ ੧੮੮੭ ਵਿੱਚ ਹੋਈ ਹੈ. ਗੁਰੂ ਸਾਹਿਬ ਜਦ ਇੱਥੇ ਆਏ ਹਨ ਤਦ ਗ੍ਰਾਮ ਨਹੀਂ ਸੀ. ਜਿਸ ਪਿੱਪਲ ਹੇਠ ਗੁਰੂ ਜੀ ਬੈਠੇ ਹਨ ਉਹ ਮੌਜੂਦ ਹੈ. ਰਿਆਸਤ ਪਟਿਆਲੇ ਨੇ ਗੁਰਦ੍ਵਾਰਾ ਬਣਵਾਇਆ ਹੈ ਅਤੇ ਚਾਲੀ ਰੁਪਯੇ ਸਾਲਾਨਾ ਮਿਲਦੇ ਹਨ. ਰੇਲਵੇ ਸਟੇਸ਼ਨ ਕੌਲੀ ਤੋਂ ਇਹ ਚਾਰ ਮੀਲ ਅਗਨਿ ਕੋਣ ਹੈ.


ਸੰਗ੍ਯਾ- ਹਰੀਰਾ. ਕਣਕ ਅਤੇ ਕੱਦੂ ਆਦਿ ਦੇ ਬੀਜਾਂ ਦਾ ਦੁੱਧ ਕੱਢਕੇ ਦਵਾਈਆਂ ਦੇ ਮੇਲ ਤੋਂ ਬਣਾਇਆ ਅਮ੍ਰਿਤੀ ਜੇਹਾ ਪਤਲਾ ਭੋਜਨ, ਜੋ ਦਿਮਾਗ਼ ਦੀ ਪੁਸ੍ਟੀ ਲਈ ਵਰਤੀਦਾ ਹੈ। ੨. ਖ਼ਾ- ਟਹਿਲ ਦਾ ਪੁਲਿੰਗ. ਸੇਵਾ.


ਟਹਲ- ਲਾਇਓ. "ਸੰਤਨ ਟਹਿਲਾਇਓ." (ਗਉ ਮਃ ੫) ੨. ਦੇਖੋ, ਟਹਲਾਨਾ.