ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਠਕੁਰਾਇਤ ਅਤੇ ਠਕੁਰਾਈ.


ਸੰ. ठक्कुर ਠੱਕੁਰ. ਦੇਵਤਾ. ਪੂਜ੍ਯਇਸ੍ਟਦੇਵਤਾ. "ਕਵਿ ਕਲ੍ਯ ਠਕੁਰ ਹਰਦਾਸਤਨੇ." (ਸਵੈਯੇ ਮਃ ੫. ਕੇ) ਹਰਿਦਾਸ ਦੇ ਤਨਯ (ਪੁਤ੍ਰ ਗੁਰੂ ਰਾਮਦਾਸ ਜੀ) ਕਵਿ ਕਲ੍ਯ ਦੇ ਪੂਜ੍ਯ ਇਸ੍ਟ। ੨. ਸ੍ਵਾਮੀ. ਰਾਜਾ। ੩. ਰਾਜਪੂਤਾਂ ਦੀ ਖ਼ਾਸ ਪਦਵੀ.


ਸੰਗ੍ਯਾ- ਪ੍ਰਭੁਤ੍ਵ. ਸ੍ਵਾਮੀਪਨ. ਸਰਦਾਰੀ. ਪ੍ਰਧਾਨਤਾ. "ਤੂੰ ਮੀਰਾਂ ਸਾਚੀ ਠਕੁਰਾਈ." (ਮਾਝ ਅਃ ਮਃ ੫) "ਠਾਕੁਰ ਮਹਿ ਠਕੁਰਾਈ ਤੇਰੀ" (ਗੂਜ ਅਃ ਮਃ ੫) ੨. ਠਾਕੁਰਾਂ (ਰਾਜਪੂਤਾਂ) ਦੀ ਜਮਾਤ.


ਸੰਗ੍ਯਾ- ਠੱਕੁਰ ਦੀ ਰਾਣੀ. ਠਾਕੁਰ (ਰਾਜਪੂਤ) ਦੀ ਇਸਤ੍ਰੀ. "ਭਟਿਆਣੀ ਠਕੁਰਾਣੀ." (ਆਸਾ ਅਃ ਮਃ ੧) ੨. ਸ੍ਵਾਮੀ ਦੀ ਇਸਤ੍ਰੀ.


ਸੰ. ਸ੍‍ਥਗ. ਸੰਗ੍ਯਾ- ਧੋਖੇ ਨਾਲ ਧਨ ਹਰਨ ਵਾਲਾ. ਵੰਚਕ. "ਠਗੈ ਸੇਤੀ ਠਗ ਰਲਿਆ." (ਵਾਰ ਰਾਮ ੨. ਮਃ ੫) ੨. ਭਾਵ- ਕਰਤਾਰ. ਮਾਇਆ ਦੀ ਸ਼ਕਤਿ ਨਾਲ ਜਗਤ ਨੂੰ ਠਗਣ ਵਾਲਾ. "ਹਰਿ ਠਗ ਜਗ ਕਉ ਠਗਉਰੀ ਲਾਈ." (ਗਉ ਕਬੀਰ)