ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تعیِن] ਵਿ- ਮੁਕ਼ੱਰਰ ਹੋਇਆ.


ਵਿ- ਤੇਈਸਵਾਂ. ਤ੍ਰਿਵਿੰਸ਼ਤਿਤਮ. "ਗੁਰੁ ਤੇਈਸਵੋਂ ਤਿਂਹ ਕੀਨ." (ਦੱਤਾਵ)


ਅ਼. [تعیِنات] ਬਹੁਵਚਨ ਹੈ ਤਈ਼ਉੱਨ ਦਾ. ਦੇਖੋ, ਤਈ਼ਉੱਨ.


ਦੇਖੋ. ਤਿਲੰਗ.


ਵ੍ਯ- ਪ੍ਰਤਿ. ਨੂੰ. ਦੇਖੋ, ਤਾਂਈਂ.


ਸੰ. तादृशा- ਤਾਦ੍ਰਿਸ਼. ਵਿ- ਤੈਸਾ. ਓਹੋ ਜੇਹਾ. ਤੇਹਾ. "ਯਥਾ ਮੁਕਰ ਨਿਰਮਲ ਅਤਿ ਹੋਵੈ। ਜਸ ਮੁਖ ਕਰ, ਤਸ ਤਿਸ ਮਹਿ ਜੋਵੈ." (ਗੁਪ੍ਰਸੂ) ੨. ਤਸ੍ਯ. ਛੀਵਾਂ ਕਾਰਕ. ਤਿਸ ਦਾ. ਤਿਸ ਦੇ. "ਜੈਦੇਵ ਆਇਓ ਤਸ ਸਫੁਟੰ." (ਗੂਜ ਜੈਦੇਵ) ਦੇਖੋ, ਸਫੁਟ। ੩. ਸੰਗ੍ਯਾ- ਤਸਕਰ (ਚੋਰ) ਦਾ ਸੰਖੇਪ. "ਭਵਨ ਭਯਾਨ ਅੰਧਕਾਰ ਤ੍ਰਾਸ ਤਸ ਕੋ." (ਭਾਗੁ ਕ) ੪. ਦੇਖੋ, ਤਸੈ। ੫. ਡਿੰਗ. ਤ੍ਰਿਖਾ. ਪਿਆਸ.


ਸੰ. तस्कर. ਸੰਗ੍ਯਾ- ਚੋਰ. "ਤੇ ਤਸਕਰ ਜੋ ਨਾਮ ਨ ਲੇਵਹਿ." (ਪ੍ਰਭਾ ਮਃ ੧) ੨. ਠਗ. ਗਠਕਤਰਾ. "ਤਸਕਰੁ ਚੋਰੁ ਨ ਲਾਗੈ ਤਾਕਉ." (ਮਾਰੂ ਸੋਲਹੇ ਮਃ ੧) ਸ਼ਬਦ ਸਪਰਸ ਆਦਿ ਠਗ, ਅਤੇ ਕਾਮਾਦਿ ਚੋਰ.