ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਠਾਟ. ਰਚਨਾ। ੨. ਸ੍‍ਥਲ. ਥਾਂ.


ਸੰਗ੍ਯਾ- ਰਚਣ ਦਾ ਭਾਵ. ਠਾਟ ਕਰਨ ਦੀ ਕ੍ਰਿਯਾ. ਅਸਥਾਪਨ. "ਥਟਣਹਾਰੇ ਥਾਟੁ ਆਪੇ ਹੀ ਥਟਿਆ." (ਵਾਰ ਰਾਮ ੨. ਮਃ ੫)


ਵਿ- ਸ੍‍ਥਾਪਨਹਾਰ. ਠਾਟ ਕਰਨ ਵਾਲਾ. ਰਚਣ ਵਾਲਾ। ੨. ਸੰਗ੍ਯਾ- ਕਰਤਾਰ.


ਦੇਖੋ, ਥਟਣ.


ਰਚਿਆ. ਠਟਿਆ. ਦੇਖੋ, ਥਟਣ.


ਰਚੀ. ਬਣਾਈ। ੨. ਠਹਿਰਾਈ. ਅਸਥਾਪਨ ਕੀਤੀ. "ਜਿਨਿ ਕੀਤੀ ਤਿਨੈ ਥਟੀਐ." (ਵਾਰ ਰਾਮ ੩)


ਵਿ- ਠਾਟਣ ਵਾਲਾ. ਰਚਣ ਵਾਲਾ। ੨. ਸੰਗ੍ਯਾ- ਸ੍ਵਾਂਗ. ਆਡੰਬਰ. "ਅਨਿਕ ਭਾਂਤ ਥਾਟਹਿ ਕਰਿ ਬਟੂਆ." (ਸਵੈਯੇ ਸ੍ਰੀ ਮੁਖਵਾਕ ਮਃ ੫) "ਭੇਖ ਕਰਹਿ ਖਿੰਥਾ ਬਹੁ ਥਟੂਆ." (ਰਾਮ ਅਃ ਮਃ ੧)