ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਘੋੜੇ ਦਾ ਪਾਯ. ਘੋੜੇ ਦਾ ਸੁੰਮ.


ਦੇਖੋ, ਪਉਢਨਾ. "ਜਹ ਪਉੜੇ ਸ੍ਰੀ ਕਮਲਾਕੰਤ." (ਭੈਰ ਅਃ ਕਬੀਰ)


ਸੰਗ੍ਯਾ- ਖ਼ਾ. ਪੌੜੀ. ਦੇਖੋ, ਚੌਥਾ ਪਉੜਾ। ੨. ਅਧਿਕਾਰ ਰੁਤਬਾ.


ਸੰਗ੍ਯਾ- ਪਾਦੁਕਾ. ਦੇਖੋ, ਖੜਾਉਂ। ੨. ਚੌਥਾ ਭਾਗ. ਚਤੁਰਥ ਪਾਦ। ੩. ਸੇਰ ਦਾ ਚੌਥਾ ਹਿੱਸਾ. ਪਾਈਆ. ਪਾਉ। ੪. ਘੰਟੇ ਦਾ ਚੌਥਾ ਭਾਗ, ੧੫. ਮਿਨਟ। ੫. ਅੱਠ ਔਂਸ (Ounce) ਅਰਥਾਤ ਚਾਰ ਛਟਾਂਕ ਦੀ ਬੌਤਲ.


ਸੰ. ਪੌਰਾਣਿਕ. ਵਿ- ਪੁਰਾਣਵੇੱਤਾ. ਪੁਰਾਣਾਂ ਦਾ ਪੰਡਿਤ। ੨. ਪੁਰਾਣਾਂ ਨਾਲ ਹੈ ਜਿਸ ਦਾ ਸੰਬੰਧ. ਪੁਰਾਣ ਦਾ। ੩. ਪੁਰਾਣਾ. ਪ੍ਰਾਚੀਨ। ੪. ਸੰਗ੍ਯਾ- ਪੁਰਾਣਪਾਠੀ ਸੂਤ. ਦੇਖੋ, ਲੋਮਹਰਸਣ.


(ਸਨਾਮਾ) ਸੰਗ੍ਯਾ- ਪੌਰਾਣਿਕ (ਲੋਮਹਰ੍ਸਣ) ਦਾ ਵੈਰੀ, ਬਲਭਦ੍ਰ, ਨਮਿਸਾਰਣ੍ਯ ਵਿੱਚ ਜਦ ਬਲਰਾਮ ਜੀ ਗਏ, ਤਦ ਤਅ਼ਜੀਮ ਨਾ ਦੇਣ ਦੇ ਅਪਰਾਧ ਵਿੱਚ ਉਨ੍ਹਾਂ ਨੇ ਲੇਮਹਰ੍ਸਣ ਨੂੰ ਮਾਰ ਦਿੱਤਾ ਸੀ.


ਦੇਖੋ, ਪਉਰਾਤਨ. "ਪੁਰਖੁ ਪਊਰਾਤਨੁ ਸੁਣੀਐ." (ਸਵੈਯੇ ਸ੍ਰੀ ਮੁਖਵਾਕ ਮਃ ੫) ਪੁਰਾਤਨ ਪੁਰੁਸ- ਸਭ ਤੋਂ ਪਹਿਲਾ- ਆਦਿਪੁਰੁਸ. ਪੁਰਾਣਪੁਰੁਸ.