ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [فصیح] ਫ਼ਸੀਹ਼. ਵਿ- ਸਾਫ ਅਤੇ ਸਹੀ ਬੋਲਣ ਵਾਲਾ. Eloquent.


ਅ਼. [فسیل] ਫ਼ਸੀਲ. ਸੰਗ੍ਯਾ- ਸ਼ਹਰਪਨਾਹ. ਨਗਰ ਦੇ ਇਰਦ ਗਿਰਦ ਰਖ੍ਯਾ ਲਈ ਬਣਾਇਆ ਕੋਟ.


ਕ੍ਰਿ- ਹਵਾ ਵਿੱਚ ਲਹਰਨਾ. "ਧ੍ਰੰਮ ਧੁਜਾ ਫਹਰੰਤ ਸਦਾ." (ਸਵੈਯੇ ਮਃ ੪. ਕੇ)


ਕ੍ਰਿ- ਹਵਾ ਵਿੱਚ ਉਡਾਉਣਾ. ਫਹਰਨ ਦੀ ਕ੍ਰਿਯਾ ਕਰਵਾਉਣੀ. ਫਰਹਰਾ ਲਹਰਾਉਣਾ. "ਚਲੇ ਧੁਜਾ ਫਹਰਾਵਤ ਹੇ." (ਸਲੋਹ)


ਸੰਗ੍ਯਾ- ਫੋਹਾ. ਰੂੰ ਅਥਵਾ ਵਸਤ੍ਰ ਦੀ ਟਾਕੀ, ਜੋ ਫੋੜੇ ਆਦਿ ਪੁਰ ਲਾਈ ਜਾਵੇ। ੨. ਫੰਬਾ.