ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਸੋ, ਰਹੋ। ੨. ਵਸਾਂਗਾ. ਰਹਾਂਗਾ. "ਬਾਬਾ! ਅਬ ਨ ਬਸਉਂ ਇਹ ਗਾਉ" (ਮਾਰੂ ਕਬੀਰ) ਗ੍ਰਾਮ ਤੋਂ ਭਾਵ ਦੇਹ ਹੈ.


ਵਸਦਾ ਹੈ. "ਬਸਇ ਕਰੋਧੁ ਸਰੀਰਿ ਚੰਡਾਰਾ" (ਸੂਹੀ ਅਃ ਮਃ ੫)


ਵਸਦਾ ਹੈ. "ਭਖਸਿ ਸਿਬਾਲੁ ਬਸਸਿ ਨਿਰਮਲ ਜਲ." (ਮਾਰੂ ਮਃ ੧) ੨. ਦੇਖੋ, ਵਸਸੀ.


ਪੰਜਾਬ ਵਿੱਚ ਸਿਮਲਾ ਜਿਲੇ ਦੀ ਇੱਕ ਪਹਾੜੀ ਰਿਆਸਤ. ਗੁਰੂ ਨਾਨਕਦੇਵ ਬਸ਼ਹਰ ਪਧਾਰੇ ਹਨ. ਦੇਖੋ, ਪਾਖਰ। ੨. [بوشہر] ਬੁਸ਼ਹਰ Bushire ਫ਼ਾਰਸ ਦਾ ਇੱਕ ਪ੍ਰਸਿੱਧ ਸ਼ਹਰ ਅਤੇ ਪੋਰਟ. ਸਤਿਗੁਰੂ ਨਾਨਕਦੇਵ ਇੱਥੇ ਭੀ ਵਿਚਰੇ ਹਨ. ਸਾਖੀਆਂ ਵਿੱਚ ਇਹ ਦੋਵੇਂ ਨਾਮ ਰਲਮਿਲ ਗਏ ਹਨ.


ਵਸਾਈਓ. ਦ੍ਰਿੜ੍ਹ ਕਰਕੇ ਮਨ ਵਿੱਚ ਧਾਰੀਓ. "ਸੰਤਰਸਨ ਕੋ ਬਸਹੀਅਉ." (ਜੈਤ ਮਃ ੫) ੨. ਵਿ- ਵਸ਼ਣ ਵਾਲਾ. ਨਿਵਾਸਕ.


ਫ਼ਾ. [بسکہ] ਕ੍ਰਿ- ਵਿ- ਚੂੰਕਿ. ਜਬਕਿ. ਜਦੋਂ.


ਵਸਗਏ. ਵਸੇ. "ਗੁਨ ਚੰਦਨ ਕੇ ਬਸਖੇ." (ਨਟ ਮਃ ੪)