ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਰਸਕਪੂਰ. ਰਸ (ਪਾਰੇ) ਤੋਂ ਬਣਾਇਆ ਇੱਕ ਪਦਾਰਥ, ਜੋ ਕਪੂਰ ਜੇਹਾ ਚਿੱਟਾ ਹੁੰਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਇਹ ਦੱਦ (ਧਦ੍ਰ) ਆਤਸ਼ਕ ਆਦਿ ਰੋਗ ਦੂਰ ਕਰਦਾ ਹੈ, ਅਤੇ ਹੋਰ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. Sublimate of Mercury. "ਰਸਾਯਣਸਾਰ" ਵਿੱਚ ਇਸ ਦੇ ਬਣਾਉਣ ਦੀ ਵਿਧੀ ਇਉਂ ਲਿਖੀ ਹੈ-#ਲਾਲ ਇੱਟ ਦਾ ਖੋਰਾ, ਸੁਇਨਾ, ਗੇਰੂ, ਫਟਕੜੀ ਖੜੀਆ ਮਿੱਟੀ, ਸੇਂਧਾ ਲੂਣ, ਖਾਰਾ ਲੂਣ, ਵਰਮੀ ਦੀ ਮਿੱਟੀ, ਬਰਤਨ ਰੰਗਣ ਦੀ ਲਾਲ ਮਿੱਟੀ, ਇਹ ਸਾਰੇ ਸਮਾਨ ਤੋਲ ਦੇ ਲੈਕੇ ਇਨ੍ਹਾਂ ਸਭ ਦੇ ਬਰਾਬਰ ਸਿੰਗਰਫ ਵਿੱਚੋਂ ਨਿਕਲਿਆ ਪਾਰਾ ਲੈਕੇ ਉਸ ਨਾਲ ਮਿਲਾਕੇ ਸਭ ਨੂੰ ਖਰਲ ਕਰਨਾ. ਫੇਰ ਸਭ ਨੂੰ ਦੋ ਪਿਆਲਿਆਂ ਵਿੱਚ ਸੰਪੁਟ ਕਰਕੇ ਚਾਰ ਦਿਨ ਬਰਾਬਰ ਅੱਗ ਮਚਾਉਣੀ. ਇਸ ਤਰਾਂ ਇਹ ਰਸ ਸਿੱਧ ਹੋ ਜਾਂਦਾ ਹੈ.


ਕ੍ਰਿ. ਵਿ- ਰਸ ਗ੍ਰਹਣ ਕਰਕੇ. ਆਨੰਦ ਲੈਕੇ. "ਰਸਕਿ ਰਸਕਿ ਗੁਨ ਗਾਵਹੁ ਗੁਰਮਤਿ." (ਪ੍ਰਭਾ ਮਃ ੪)


ਦੇਖੋ, ਰਸਗ੍ਯ.


ਦੇਖੋ, ਰਸਗ੍ਯਾ.


ਸੰ. रसज्ञा. ਸੰਗ੍ਯਾ- ਜਿਸ ਨਾਲ ਰਸ ਜਾਣੀਏ. ਜੀਭ. ਰਸਨਾ। ੨. ਵਿ- ਰਸ ਜਾਣਨ ਵਾਲੀ.


ਸੰਬੋਧਨ. ਹੇ ਰਸਗ੍ਯੇ! ਹੇ ਰਸ ਦਾ ਗ੍ਯਾਨ ਕਰਨ ਵਾਲੀਐ! "ਹੇ ਜਿਹਬੇ ਰਸਗੇ." (ਸਹਸ ਮਃ ੫)


ਸੰ. ਰਸੋਂਤ. ਦੇਖੋ, ਰਸੌਂਤ। ੨. ਗੁੜ। ੩. ਰਸਜ਼ ਸ਼ਬਦ ਜਲਜ ਦਾ ਭੀ ਅਰਥ ਰਖਦਾ ਹੈ. ਦੇਖੋ, ਰਸ ੮.