ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਹਾਸ੍ਯ. ਹਾਸੀ। ੨. ਕੰਠ ਦੇ ਹੇਠ ਛਾਤੀ ਦੇ ਉੱਪਰ ਦੀ ਹੱਡੀ. Collar- bone । ੩. ਇਸਤ੍ਰੀਆਂ ਦੇ ਕੰਠ ਦਾ ਭੂਖਣ, ਜੋ ਗਰਦਨ ਦੇ ਹੇਠ ਦੀ ਹੱਡੀ (ਹੱਸ) ਉੱਪਰ ਟਿਕਦਾ ਹੈ। ੪. ਸੰ. ਹਰ੍ਸ ਦਾ ਸੰਖੇਪ. ਆਨੰਦ.


ਸੰਗ੍ਯਾ- ਉਹ ਵਲਗਣ, ਜਿਸ ਵਿੱਚ ਪਾਰਸੀ ਆਪਣੇ ਮੁਰਦੇ ਗਿਰਝ ਇੱਲ ਆਦਿ ਪੰਛੀਆਂ ਨੂੰ ਖੁਆਉਣ ਲਈ ਰਖਦੇ ਹਨ. ਦਖਮਾ. Tower of silence. ਦੇਖੋ, ਹਸਣਿ। ੨. ਸੰ. ਹਸਨ. ਹਁਸੀ. ਹਾਸ੍ਯ. ਹਁਸਨਾ। ੩. ਸੰ. हृासन ਹ੍ਰਾਸਨ. ਕਮ ਕਰਨ ਦੀ ਕ੍ਰਿਯਾ. ਘਟਾਉਣਾ.


ਦੇਖੋ, ਹਸਣ ੨.। ੨. ਬੰਦੂਕ ਅਥਵਾ ਤੋਪ ਦੇ ਪਿਆਲੇ ਦੇ ਬਾਰੂਦ ਦਾ ਮੱਚਣਾ. ਦੇਖੋ, ਪਿਆਲਾ ੨.


ਹਸਣ ਵਿੱਚ. ਦੇਖੋ, ਹਸਣ ੧. "ਇਕ ਭੀ ਫਿਰਿ ਹਸਣਿ ਪਾਹਿ." (ਵਾਰ ਸੋਰ ਮਃ ੩)


ਦੇਖੋ, ਹਸਣ ੨. "ਤਨ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ." (ਸਵਾ ਮਃ ੧)


ਵਿ- ਹਸਦਾ ਹੋਇਆ. "ਹਸਤ ਖੇਲਤ ਤੇਰੇ ਦੇਹੁਰੇ ਆਇਆ." (ਭੈਰ ਨਾਮਦੇਵ) ੨. ਦੇਖੋ, ਹਸਿਤ। ੩. ਸੰ. ਹਸ੍ਤ. ਸੰਗ੍ਯਾ- ਹੱਥ. ਹਾਥ. "ਹਸਤ ਚਰਨ ਸੰਤ ਟਹਿਲ ਕਮਾਈਐ."#(ਗਉ ਥਿਤੀ ਮਃ ੫) ੪. ਚੌਬੀਹ ਅੰਗੁਲ ਪ੍ਰਮਾਣ ਮਾਪ. ਗਜ਼ ਦਾ ਅੱਧ। ੫. ਸੰ. ਹਸ੍ਤੀ (हस्तिन. ) ਹੱਥ (ਸੁੰਡ) ਵਾਲਾ. ਹਾਥੀ. "ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ." (ਬਿਹਾ ਛੰਤ ਮਃ ੫) ੬. ਦੇਖੋ, ਹਸ੍ਤ.; ਸੰ. ਸੰਗ੍ਯਾ- ਹੱਥ. ਹਾਥ. "ਹਸ੍ਤ ਕਮਲ ਮਾਥੇ ਪਰਿ ਧਰੀਅੰ." (ਸਵੈਯੇ ਮਃ ੪. ਕੇ) ੨. ਹੱਥ ਭਰ ਲੰਬਾਈ. ਅੱਠ ਗਿਰੇ ਦਾ ਮਾਪ। ੩. ਹਾਥੀ ਦੀ ਸੁੰਡ। ੪. ਤੇਰ੍ਹਵਾਂ ਨਛਤ੍ਰ। ੫. ਫ਼ਾ. [ہست] ਹੈ. ਮੌਜੂਦ। ੬. ਫ਼ਾ. [ہشت] ਹਸ਼੍ਤ. ਅਸ੍ਟ. ਅੱਠ.


ਸੰਗ੍ਯਾ- ਗੋਮੁਖੀ. ਮਾਲਾਧਾਨੀ. ਇੱਕ ਥੈਲੀ ਜਿਸ ਦਾ ਆਕਾਰ ਗਊ ਦੇ ਮੁਖ ਜੇਹਾ ਹੁੰਦਾ ਹੈ, ਜਿਸ ਵਿੱਚ ਮਾਲਾ ਪਾਕੇ ਫੇਰੀ ਜਾਂਦੀ ਹੈ. ਹਿੰਦੂ ਸ਼ਾਸਤ੍ਰ ਦੀ ਇਸ ਨੂੰ ਜ਼ਮੀਨ ਨਾਲ ਛੁਹਾਉਣ ਦੀ ਆਗ੍ਯਾ ਨਹੀਂ, ਛਾਤੀ ਦੀ ਕੌਡੀ ਨਾਲ ਹੱਥ ਲਾਕੇ ਜਪ ਕਰਨਾ ਵਿਧਾਨ ਹੈ. ਇਸ ਲਈ ਹਸਤਊਚ ਸੰਗ੍ਯਾ ਹੈ. "ਹਸਤਊਚ ਪ੍ਰੇਮ ਧਾਰਿਣੀ." (ਸਹਸ ਮਃ ੫); ਦੇਖੋ, ਹਸਤ ਊਚ.


ਸੰਗ੍ਯਾ- ਖੜਗ, ਜੋ ਹਾਥੀ ਦੀ ਸੁੰਡ ਦਾ ਵੈਰੀ ਹੈ. (ਸਨਾਮਾ) ਦੇਖੋ, ਕਸਤ.


ਸੰ. ਹਸ੍ਤਾਲੰਬਨ. ਸੰਗ੍ਯਾ- ਹੱਥ ਦਾ ਆਲੰਬਨ (ਸਹਾਰਾ). ਹਸ੍ਤਾਵਲੰਬਨ. "ਹਸਤਅਲੰਬਨ ਦੇਹੁ ਪ੍ਰਭੁ." (ਗਉ ਮਃ ੫)