ਖ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [خراط] ਫ਼ਾ. [خراد] ਸੰਗ੍ਯਾ- ਤਰਾਸ਼ਣ (ਛਿੱਲਣ) ਦੀ ਕ੍ਰਿਯਾ। ੨. ਇੱਕ ਲੁਹਾਰਾ ਅਤੇ ਤਖਾਣਾ ਯੰਤ੍ਰ, ਜਿਸ ਨਾਲ ਧਾਤੁ ਅਤੇ ਕਾਠ ਦੀਆਂ ਚੀਜ਼ਾਂ ਗੋਲ ਅਤੇ ਸੁੰਦਰ ਘੜੀਦੀਆਂ ਹਨ. Lathe.


ਅ਼. [خراب] ਵਿ- ਵੀਰਾਨ. ਉਜੜਿਆ ਹੋਇਆ। ੨. ਬੁਰਾ. ਮੰਦ.


ਫ਼ਾ. [خرابی] ਤਬਾਹੀ. ਬਰਬਾਦੀ। ੨. ਬੁਰਾਈ.


ਅ਼. [خریِطہ] ਸੰਗ੍ਯਾ- ਥੈਲੀ। ੨. ਲਿਫ਼ਾਫ਼ਾ ਅਥਵਾ ਗੁਥਲੀ, ਜਿਸ ਵਿੱਚ ਮੁਰਾਸਿਲਾ ਪਾਕੇ ਭੇਜਿਆ ਜਾਵੇ। ੩. ਸ਼ਾਹੀ ਰਸਮੀ ਖ਼ਤ.


ਫ਼ਾ. [خریِد] ਸੰਗ੍ਯਾ- ਮੁੱਲ ਲੈਣ ਦੀ ਕ੍ਰਿਯਾ. ਕ੍ਰਯ.


ਅ਼. [خریِف] ਸੰਗ੍ਯਾ- ਸਾਉਣੀ ਦੀ ਫ਼ਸਲ.


ਅ਼. [خروُج] ਬਾਹਰ ਆਉਣ ਦਾ ਭਾਵ. ਨਿਕਲਣਾ. "ਨਾਨਕ ਕੀਆ ਖਰੂਜ." (ਮਗੋ) ਦੇਖੋ, ਖਾਰਿਜ.


ਫ਼ਾ. [خروش] ਸੰਗ੍ਯਾ- ਸ਼ੋਰ. ਡੰਡ. ਰੌਲਾ.


ਫ਼ਾ. [خروشدیِن] ਕ੍ਰਿ- ਸ਼ੋਰ ਮਚਾਉਣਾ. ਡੰਡ ਪਾਉਣੀ.


ਅ਼. [خلق] ਖ਼ਲਕ਼. ਸੰਗ੍ਯਾ- ਰਚਨਾ. ਸ੍ਰਿਸ੍ਟੀ. "ਖਾਲਿਕ ਖਲਕ, ਖਲਕ ਮਹਿ ਖਾਲਿਕ." (ਪ੍ਰਭਾ ਕਬੀਰ) ੨. ਪੈਦਾ ਕਰਣਾ. ਰਚਣਾ.


[خلجی] ਅਫ਼ਗ਼ਾਨਿਸਤਾਨ ਵਿੱਚ ਇਕ ਖ਼ਲਜ ਨਗਰ ਹੈ ਉਸ ਥਾਂ ਦੇ ਹੋਣ ਕਰਕੇ ਖ਼ਲਜੀ ਸੰਗ੍ਯਾ ਹੈ. ਇਸ ਵੰਸ਼ ਜਲਾਲੁੱਦੀਨ ਦਿੱਲੀ ਦਾ ਪ੍ਰਸਿੱਧ ਬਾਦਸ਼ਾਹ ਹੋਇਆ ਹੈ. ਭਾਰਤ ਵਿੱਚ ਖ਼ਲਜੀ ਵੰਸ਼ ਦਾ ਰਾਜ ਸਨ ੧੨੯੦ ਤੋਂ ੧੩੨੦ ਤੀਕ ਰਿਹਾ ਹੈ.