ਫ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [فراموش] ਵਿ- ਭੁੱਲਿਆ ਹੋਇਆ "ਹੋਸ਼ ਭਈ ਫਰਾਮੋਸ਼ ਸਭੈ." (ਨਾਪ੍ਰ)


ਫ਼ਾ. [فراموشیدن] ਕ੍ਰਿ- ਭੁੱਲ ਜਾਣਾ, ਵਿਸਮ੍‍ਰਣ ਕਰਨਾ.


ਅ਼. [فرار] ਵਿ- ਭੱਜਿਆ (ਨੱਠਾ) ਹੋਇਆ. ਜੋ ਦੌੜ ਗਿਆ ਹੈ। ੨. ਸੰਗ੍ਯਾ- ਦੌੜਨ (ਨੱਠਣ) ਦੀ ਕ੍ਰਿਯਾ.


ਫ਼ਾ. [فرشتہصِفت] ਫ਼ਰਿਸ਼ਤਾ ਸਿਫਤ. ਵਿ- ਦੇਵਤਿਆਂ ਦੇ ਗੁਣ ਧਾਰਨ ਵਾਲਾ. ਸਾਧੁ. ਗੁਰਮੁਖ.


ਅ਼. [فریق] ਸੰਗ੍ਯਾ- ਦੂਸਰੇ ਪੱਖ ਦਾ. ਮੁਕਾਬਲਾ ਕਰਨ ਵਾਲਾ. ਪ੍ਰਤਿਪਕ੍ਸ਼ੀ। ੨. ਤਰਫ਼ਦਾਰ.


ਫ਼ਾ. [فریفتن] ਮੋਹਲੈਣਾ. ਦਿਲ ਚੁਰਾ ਲੈਣਾ. ਠਗਣਾ। ੨. ਠਗੇਜਾਣਾ. ਮੋਹਿਤ ਹੋਣਾ.


ਫ਼ਾ. [فریفتہ] ਵਿ- ਮੋਹਿਤ. ਠਗਿਆ ਹੋਇਆ ੨. ਆਸਕ੍ਤ. ਆਸ਼ਕ.


ਫ਼ਾ. [فریب] ਸੰਗ੍ਯਾ- ਛਲ. ਕਪਟ। ੨. ਧੋਖਾ. ਜਾਲ.


ਫ਼ਾ. [فروش] ਵਿ- ਵੇਚਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਮੇਵਾਫ਼ਰੋਸ਼. ਦੇਖੋ, ਫ਼ਰੋਸ਼ੀਦਨ.


ਫ਼ਾ. [فروشیدن] ਕ੍ਰਿ- ਵੇਚਣਾ. ਫ਼ਰੋਖ਼ਤ ਕਰਨਾ.