ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਯੋਨਿ. ਦੇਖੋ, ਅਜੂਨੀ. "ਆਜੋਨੀਉ ਭਲ੍ਯੁ ਅਮਲੁ ਸਤਿਗੁਰ ਸੰਗਿ ਨਿਵਾਸੁ." (ਸਵੈਯੇ ਮਃ ੪. ਕੇ) ਜਨਮ ਰਹਿਤ ਭਲੇ (ਉੱਤਮ) ਸਤਿਗੁਰੂ ਅਮਰ ਦੇਵ ਸਾਥ ਆਪ ਦਾ ਨਿਵਾਸ.


ਦੇਖੋ, ਅਜੂਨੀ ਸੈਭੰ. "ਪਾਰਬ੍ਰਹਮ ਆਜੋਨੀ ਸੰਭਉ."#(ਸਾਰ ਮਃ ੫) "ਆਜੋਨੀ ਸੰਭਵਿਅਉ ਜਗਤਗੁਰੁ ਬਚਨਿ ਤਰਾਯਉ." (ਸਵੈਯੇ ਮਃ ੪. ਕੇ)


ਵਿ- ਅਨਾਥ. ਦੀਨ। ੨. ਲੋੜ ਵਾਲਾ.


ਮਰਾ. ਸੰਗ੍ਯਾ- ਹਠ. ਮਨਮੁਖਤਾ.


ਦੇਖੋ, ਅਟਨ ਅਤੇ ਅੱਟਣ.


ਸੰਗ੍ਯਾ- ਆਰਦ. ਚੂਨ. ਪਿਸਾਨ. ਪੀਠਾ ਹੋਇਆ ਅਨਾਜ. "ਇਕਨਾ ਆਟਾ ਅਗਲਾ, ਇਕਨਾ ਨਾਹੀ ਲੋਣੁ." (ਸ. ਫਰੀਦ)


ਸੰ. ਅਸ੍ਟ ਵਿ- ਅੱਠ. ੮. "ਆਠ ਪਹਰ ਅਪਨਾ ਖਸਮੁ ਧਿਆਵਉ." (ਆਸਾ ਨਾਮਦੇਵ)


ਪ੍ਰਿਥਮੇ ਐਸੇ ਲੀਜੈ ਹੇਰ,#ਸਭ ਕਾਰਜ ਮੇ ਹੋਯ ਦਿਲੇਰ,#ਦੂਸਰ ਅਪਨੋ ਕਦਰ ਪਛਾਨ,#ਦ੍ਰਿਸ੍ਟਿ ਧਰੈ ਨੀਕੇ ਮਨ ਮਾਨ.#ਤ੍ਰਿਤਿਯੇ ਆਗ੍ਯਾ ਸ੍ਵਾਮੀ ਸਾਥ,#ਰਹੈ ਪ੍ਰਸਨ ਚਹੈ ਯਸ਼ ਗਾਥ.#ਚਤੁਰਥ ਮਰਮ ਆਪਨੋ ਜੋਯ,#ਤਾਂ ਕੋ ਕਹੈ ਪਾਤ੍ਰ ਜੋ ਹੋਯ.#ਪੰਚਮ ਬਾਤ ਛੁਪਾਵੈ ਐਸੇ,#ਕੋਊ ਲਖੈ ਭੇਦ ਨਹਿਂ ਜੈਸੇ.#ਖਸ੍ਟਮ ਐਸੇ ਕਰੋ ਉਚਾਰ,#ਬਾਦਸ਼ਾਹ ਕੋ ਜੋ ਦਰਬਾਰ,#ਤਾਂ ਮਹਿ ਨਿਕਟੀ ਜੋ ਸਦ ਰਹੈਂ,#ਸੰਗ ਸ਼ਾਹ ਕੇ ਬਾਤਾਂ ਕਹੈਂ#ਤਿਨ ਕੋ ਚਿਤ ਮੀਠੇ ਕਹਿ ਬੈਨ,#ਕਰੈ ਹਾਥ ਮੇ ਬੁਧਿ ਕੋ ਐਨ.#ਸਪ੍ਤਮ ਸੁਖਨ ਸਁਭਾਰ ਨਿਕਾਲੇ,#ਦਰਜਾ ਅਪਨਾ ਆਪ ਸਁਭਾਲੇ.#ਅਸ੍ਟਮ ਸੁਹਬਤ ਲਹਿ ਪਤਸ਼ਾਹ,#ਰਹੈ ਖ਼ਮੋਸ਼ ਹੋਸ਼ ਕੇ ਮਾਹ,#ਜਬ ਲੌ ਨਹਿ ਪੂਛੈ ਕੋ ਬਾਤ,#ਤਬ ਲੌ ਨਹਿ ਭਾਖੈ ਕੁਸਰਾਤ.#ਜਿਸ ਮਹਿ ਸਿਫਤਆਠ ਯਹਿ ਆਹਿ#ਫਤੇ ਪਾਇਹੈ ਸਭ ਬਿਧਿ ਮਾਹਿ.#(ਬੁੱਧਿਵਾਰਧਿ, ਅ ਃ ੧)