ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਰਖ੍ਯਾ ਵਿੱਚ ਲਓ. ਬਚਾ ਲਓ. "ਰਖਿ ਲੇਵਹੁ ਦੀਨਦਿਆਲੁ, ਭ੍ਰਮਤ ਬਹੁ ਹਾਰਿਆ." (ਵਾਰ ਜੈਤ)


ਹਿੰਦੂਮਤ ਅਨੁਸਾਰ ਰਖ੍ਯਾ ਕਰਨ ਵਾਲਾ ਡੌਰਾ. ਰਕ੍ਸ਼ਾਬੰਧਨ. ਰਕ੍ਸ਼ਾਸੂਤ੍ਰ. ਇਹ ਸਾਵਣ ਸੁਦੀ ੧੫. ਨੂੰ ਬੰਨ੍ਹਿਆ ਜਾਂਦਾ ਹੈ. ਭੈਣ ਭਾਈ ਦੇ ਹੱਥ, ਅਤੇ ਪ੍ਰਰੋਹਿਤ ਯਜਮਾਨ ਦੇ ਹੱਥ ਬੰਨ੍ਹਕੇ ਧਨ ਪ੍ਰਾਪਤ ਕਰਦੇ ਹਨ. ਦੇਖੋ, ਸੜੁੱਨੋ.


ਰਖ੍ਯਾ ਕਰੀਐ। ੨. ਰੋਕੀਏ, ਵਰਜੀਏ. "ਸੂਤਕੁ ਕਿਉਕਰਿ ਰਖੀਐ, ਸੂਤਕੁ ਪਵੈ ਰਸੋਇ." (ਵਾਰ ਆਸਾ)


ਰਿਖਿ (ऋषि) ਈਸ਼੍ਵਰ. ਰਿਖਿਰਾਜ. "ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸੁਰ." (ਜਪੁ)


ਰੱਖ ਲੀਜੈ. ਰਖ੍ਯਾ ਕਰੀਜੈ (ਕਰੀਏ). ੨. ਧਾਰਣ ਕਰੀਏ.


ਸੰਗ੍ਯਾ- ਰਖ੍ਯਾ. ਹ਼ਿਫ਼ਾਜਤ. ਰਖਵਾਲੀ. "ਨਾਮੁ ਬੀਜੁ ਸੰਤੋਖੁ ਸੁਹਾਗਾ, ਰਖੁ ਗਰੀਬੀਵੇਸੁ." (ਸੋਰ ਮਃ ੧) ਨੰਮ੍ਰਤਾ ਦਾ ਵੇਸ ਖੇਤੀ ਦੀ ਰਖਵਾਲੀ ਹੈ। ੨. ਰਖ੍ਯਾ ਕਰੋ. "ਰਖੁ ਜਗਤੁ ਸਗਲ ਦੇ ਹਥਾ ਰਾਮ." (ਵਡ ਛੰਤ ਮਃ ੫) "ਰਖੁ ਧਰਮ, ਭਰਮ ਬਿਦਾਰਿ ਮਨ ਤੇ." (ਗੂਜ ਅਃ ਮਃ ੫)


रक्षणे. ਰਕ੍ਸ਼੍‍ਣੇ. ਰਖ੍ਯਾ ਕਰਨ ਵਿੱਚ. "ਅਹੋ ਜਸ੍ਯ ਰਖੇਣ ਗੋਪਾਲਹ." (ਸਹਸ ਮਃ ੫) ਜਿਸ ਦੀ ਰਖ੍ਯਾ ਕਰਨ ਵਿੱਚ ਜਗਤਨਾਥ ਹੈ.


ਧਾਰਣ ਕਰਦਾ ਹੈ। ੨. ਰਖ੍ਯਾ ਕਰਦਾ ਹੈ.