ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਵ੍ਯਾਕੁਲ ਹੋਕੇ ਵਿਲਾਪ ਕਰਨ ਦੀ ਕ੍ਰਿਯਾ. "ਦਇਆਧਾਰੀ ਸਮਰਥਿ, ਚੁਕੇ ਬਿਲਬਿਲਾਪ." (ਮਃ ੫. ਵਾਰ ਗੂਜ ੨)


ਸੰ. ਵਿਲੰਬ. ਸੰਗ੍ਯਾ- ਦੇਰੀ. ਚਿਰ. ਢਿੱਲ. "ਬਿਲਮ ਨ ਲਾਗੈ ਆਵੈ ਜਾਈ." (ਮਾਰੂ ਸੋਲਹੇ ਮਃ ੧) ੨. ਇੰਤਜਾਰੀ ਕਰਨ ਲਾਇਕ ਵੇਲਾ. "ਇਕ ਰਤੀ ਬਿਲਮ ਨ ਦੇਵਨੀ." (ਸ੍ਰੀ ਮਃ ੪. ਵਣਜਾਰਾ)


ਵਿਲੰਬ (ਦੇਰ) ਲਾਵੈ. ਢਿੱਲ ਕਰੇ. "ਮਤ ਕੋਈ ਮਨ ਮਿਲਤਾ ਬਿਲਮਾਵੈ." (ਗਉ ਬਾਵਨ ਕਬੀਰ)


ਸੰ. ਵਿਲੋਲ. ਵਿ- ਅਤਿ ਚੰਚਲ। ੨. ਬਹੁਤ ਕੰਬਦਾ ਹੋਇਆ. ਕੰਪਾਯਮਾਨ। ੩. ਸੰ. ਵਿਹ੍ਵਲ. ਵ੍ਯਾਕੁਲ. "ਬਿਲਲਾਪ ਬਿਲਲ ਬਿਨੰਤੀਆ." (ਗੂਜ ਅਃ ਮਃ ੧)


ਸੰ. ਵਿਹ੍ਵਲ. ਵਿ- ਵ੍ਯਾਕਲ ਘਬਰਾਇਆ ਹੋਇਆ.


ਕ੍ਰਿ- ਵਿਲਾਪ ਕਰਨਾ. ਸੰ. ਵਿਲਾਪਨ. "ਬਿਲਲਾਹਿ ਕੇਤੇ ਮਹਾ ਮੋਹਨ, ਬਿਨ ਨਾਮ ਹਰਿ ਕੇ ਸੁਖ ਨਹੀ." (ਬਿਹਾ ਛੰਤ ਮਃ ੫) "ਦੁਖ ਲਗੈ ਬਿਲ ਲਾਣਿਆ." (ਮਃ ੫. ਵਾਰ ਗੂਜ ੨)


ਸੰਗ੍ਯਾ- ਵਿਲਾਪ. ਹਾਇ ਦੁਹਾਈ. "ਬਿਲਲਾਟ ਕਰਹਿ ਬਹੁਤੇਰਿਆ." (ਸੋਰ ਅਃ ਮਃ ੫)