ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬ੍ਰਹਮਾ. ਦੇਖੋ, ਚਤੁਰਮੁਖ. "ਮੁਖਚਾਰ ਗਾਵਤ ਬੇਦ." (ਅਕਾਲ)


ਕ੍ਰਿ- ਮੁਕ਼ਾਬਲਾ ਕਰਨਾ. ਟਾਕਰਾ ਕਰਨਾ। ੨. ਸੰਮੁਖ ਹੋਣਾ. ਸਾਮ੍ਹਣੇ ਹੋਣਾ। ੩. ਸਲਾਹ ਕਰਨੀ. ਦੋਸਤੀ ਗੰਢਣੀ. ਦੇਖੋ, ਮੁਖਜੋਰਿਐ.


ਮੂੰਹ ਜੋੜਨ (ਦੋਸਤੀ ਕਰਨ) ਤੋਂ.#"ਸਾਕਤ ਸਿਉ ਮੁਖਜੋਰਿਐ." (ਬਿਲਾ ਮਃ ੫)


ਕ੍ਰਿ- ਮੂੰਹ ਦੇਖਣਾ। ੨. ਆਗ੍ਯਾ ਪ੍ਰਾਪਤ ਕਰਨ ਲਈ ਮੂੰਹ ਵੱਲ ਤੱਕਣਾ. "ਸਿਧਿ ਸਨਮੁਖ ਮੁਖੁ ਜੋਵੈ." (ਸਵੈਯੇ ਮਃ ੩. ਕੇ)


ਦੇਖੋ, ਮੁਖਜੋਰਨਾ.


ਦੇਖੋ, ਮੁਫਤ.


ਅ਼. [مُختصر] ਵਿ- ਇਖ਼ਤਸਾਰ (ਸੰਖੇਪ) ਕੀਤਾ ਗਿਆ. ਸੰਕ੍ਸ਼ਿਪ੍ਤ.


ਦੇਖੋ, ਮੁਫ਼ਤਖੋਰਾ.


ਅ਼. [مُختلِف] ਵਿ- ਇਖਤਲਾਫ਼ (ਭਿੰਨਤਾ) ਵਾਲਾ. ਭੇਦ (ਫ਼ਰਕ਼) ਰੱਖਣ ਵਾਲਾ. ਭਿੰਨ.