ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬਿਲਲਾਉਣਾ.


ਸੰਗ੍ਯਾ- ਵਿਲਾਪ. ਦੇਖੋ, ਬਿਲਲ.


ਵਿਲਾਪ ਕਰਦਾ ਹੈ. "ਅਰੜਾਵੈ ਬਿਲਲਾਵੈ ਨਿੰਦਕ." (ਆਸਾ ਮਃ ੫)


ਵਿਲਾਪ ਕਰਦੀ. ਰੋਂਦੀ. ਪੁਕਾਰਦੀ. "ਬਿਨ ਸਤਿਗੁਰੁ ਦੀਸੈ ਬਿਲਲਾਂਤੀ." (ਬਸੰ ਮਃ ੫) "ਬਾਝ ਗੁਰੂ ਫਿਰੈ ਬਿਲਲਾਂਦੀ." (ਮਃ ੩. ਵਾਰ ਗੂਜ ੧)


ਦੇਖੋ, ਬਲੇਲ.


ਦੇਖੋ, ਬਿਲ ੪.


ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ.


ਸੰਗ੍ਯਾ- ਬਿਡਾਲ. ਮਾਰ੍‍ਜਾਰ। ੨. ਫੌਜੀ ਅਹੁਦੇਦਾਰ ਦੀ ਵਰਦੀ ਪੁਰ ਲੱਗਾ ਚਿੰਨ੍ਹ, ਜੋ ਉਸ ਦੇ ਅਧਿਕਾਰ ਨੂੰ ਪ੍ਰਗਟ ਕਰਦਾ ਹੈ। ੩. ਵਿ- ਬਿੱਲੇ ਜੇਹੀਆਂ ਅੱਖਾਂ ਵਾਲਾ. ਕਬਰਾ.


ਸੰਗ੍ਯਾ- ਬਿਡਾਲ. ਮਾਰ੍‍ਜਾਰ। ੨. ਫੌਜੀ ਅਹੁਦੇਦਾਰ ਦੀ ਵਰਦੀ ਪੁਰ ਲੱਗਾ ਚਿੰਨ੍ਹ, ਜੋ ਉਸ ਦੇ ਅਧਿਕਾਰ ਨੂੰ ਪ੍ਰਗਟ ਕਰਦਾ ਹੈ। ੩. ਵਿ- ਬਿੱਲੇ ਜੇਹੀਆਂ ਅੱਖਾਂ ਵਾਲਾ. ਕਬਰਾ.


ਵਿਲਯ (ਲੀਨ) ਕਰਦਾ. "ਜਲ ਨਹਿ ਡੂਬੈ, ਨਭ ਨ ਬਿਲਾਇ." (ਗੁਪ੍ਰਸੂ) ੨. ਸੰਗ੍ਯਾ- ਵਿਲਯ. ਵਿਸ਼ੇਸ ਕਰਕੇ ਲਯ (ਲੀਨ) ਹੋਣ ਦਾ ਭਾਵ. "ਚਿੰਤਾ ਗਈ ਬਿਲਾਇ." (ਮਃ ੪. ਵਾਰ ਸੋਰ) ਚਿੰਤਾ ਨਾਸ਼ ਹੋ ਗਈ। ੩. ਸੰ. ਵਿਲਗ੍ਨ. ਵਿ- ਜੁਦਾ. "ਉਤਰ ਅਗਾਰ ਕਿਵਾਰ ਬਿਲਾਏ." (ਗੁਪ੍ਰਸੂ) ਤਖ਼ਤੇ ਜੁਦੇ ਕੀਤੇ (ਖੋਲ੍ਹੇ).