ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُخنّث] ਮੁਖ਼ੱਨਸ. ਸੰਗ੍ਯਾ- ਖ਼ੁਨਸਾ (ਨਪੁੰਸਕਤਾ) ਵਾਲਾ. ਹੀਜੜਾ. ਪੁਰੁਸਤ੍ਵ ਰਹਿਤ.


ਮੁਖ- ਨਯ. ਪ੍ਰਧਾਨ ਰਹਨੁਮਾ। ੨. ਦੇਖੋ, ਮੋਖਮੁਖਨੇ.


ਪੰਚਾਨਨ. ਸ਼ਿਵ. "ਬ੍ਰਹਮਾ ਬਿਸਨੁ ਅੰਤ ਨਹਿ ਪਾਯੋ। ਨੇਤਿ ਨੇਤਿ ਮੁਖਾਪਾਂਚ¹ ਬਤਾਯੋ." (ਅਕਾਲ)


ਅ਼. [مُخفّف] ਵਿ- ਖ਼ਿਫ਼ (ਹਲਕਾ) ਕੀਤਾ ਹੋਇਆ. ਸੰਖੇਪ ਕੀਤਾ.


ਅ਼. [مُخِف] ਮੁਖ਼ਿਫ਼. ਵਿ- ਖ਼ਿਫ਼ (ਹਲਕਾ) ਕਰਨ ਵਾਲਾ. ਜੋ ਦੂਜੇ ਦਾ ਬੋਝ ਹਲਕਾ ਕਰੇ. "ਪ੍ਰਭੁ ਜਾਨਿਓ, ਤੇ ਜਨ ਮੁਖਫਾ." (ਪ੍ਰਭਾ ਮਃ ੪)


ਮੂੰਹ ਜ਼ਬਾਨੀ. ਕੰਠਾਗ੍ਰ. ਨੋਕਜ਼ਬਾਂ.


ਅ਼. [مُخبر] ਮੁਖ਼ਬਿਰ. ਖ਼ਬਰ ਦੇਣ ਵਾਲਾ.


ਮੂੰਹਤਾਣਾ ਅਸ਼੍ਚ (ਘੋੜਾ). "ਮੁਖਬਲ ਅਸੁ ਕਵਿਕਾ ਜਿਮ ਮਾਨੀ." (ਨਾਪ੍ਰ) ਮੂੰਹਤਾਣੇ ਘੋੜੇ ਨੂੰ ਲਗਾਮ ਸਮਾਨ.