ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗ੍ਰੰਥ ਦੇ ਮੁੱਢ ਲਿਖਿਆ ਲੇਖ, ਜਿਸ ਵਿੱਚ ਗ੍ਰੰਥ ਲਿਖਣ ਦਾ ਕਾਰਣ ਅਤੇ ਸੰਖੇਪ ਨਾਲ ਗ੍ਰੰਥ ਦਾ ਵਿਸਯ ਲਿਖਿਆ ਹੋਵੇ. Introduction ਭੂਮਿਕਾ. ਦੀਬਾਚਾ.


ਮੁਖ ਦਾ ਭ੍ਰਮਣ. ਲਕਵਾ ਰੋਗ ਹੋਣਾ। ੨. ਲੋਕਾਂ ਦਾ ਕਿਸੇ ਵੱਲੋਂ ਵਿਮੁਖ ਹੋਣਾ. "ਸੰਤ ਕੈ ਦੂਖਨਿ ਤੇ ਮੁਖ ਭਵੈ." (ਸੁਖਮਨੀ) ਸੰਤਦੋਖੀ ਤੋਂ ਸਾਰੇ ਮੂੰਹ ਮੋੜ ਲੈਂਦੇ ਹਨ.


ਮੂੰਹ ਅਤੇ ਮੱਥਾ। ੨. ਚੇਹਰਾ ਅਤੇ ਦਿਮਾਗ (ਮਸ੍ਤਿਸ੍ਕ).


ਖ਼ਾ. ਸੰਗ੍ਯਾ- ਜਿਸ ਨਾਲ ਮੂੰਹ ਮਾਰ੍‍ਜਨ ਕਰੀਏ. ਦਾਤਣ. ਦੰਤਧਾਵਨ.


ਯਾਚਕ ਦੇ ਮੂਹੋਂ ਨਿਕਲੀ ਮੰਗ ਅਨੁਸਾਰ ਬਖ਼ਸ਼ਿਸ਼.


ਸੰ. ਸੰਗ੍ਯਾ- ਸ਼ੰਖ। ੨. ਕਾਗ. ਕਾਉਂ। ੩. ਸ਼ਬਦ. ਧੁਨਿ. "ਮਧੁਰ ਮੁਖਰ ਗਤਿਦੈਨ." (ਨਾਪ੍ਰ) "ਭਯੋ ਜੈਕਾਰ ਮੁਖਰ ਬਰ." (ਨਾਪ੍ਰ) ੪. ਵਿ- ਆਗੂ. ਮੁਖੀਆ। ੫. ਵਿ- ਰੁੱਖਾ ਬਚਨ ਬੋਲਣ ਵਾਲਾ। ੬. ਬਕਬਾਦੀ.


ਦੇਖੋ, ਮੁਖੜਾ.


ਕ੍ਰਿ- ਮੂੰਹ ਵਿੱਚ ਖ਼ਾਕ ਪੈਣੀ. "ਅਵਰਹ ਕਉ ਉਪਦੇਸਤੇ ਮੁਖ ਮੈ ਪਰਿਹੈ ਰੇਤੁ." (ਸ. ਕਬੀਰ) ਜਦ ਉਪਦੇਸ਼ਕ ਆਪ ਆ਼ਮਿਲ ਨਾ ਹੋਵੇ, ਤਦ ਲੋਕ ਉਸ ਪੁਰ ਖ਼ਾਕ ਸਿਟਦੇ ਹਨ.