ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕ੍ਸ਼ੀਰਿਨ (ਗੋ) ਮੁਖ. ਗੋਮੁਖੀ. ਉਹ ਥੈਲੀ, ਜਿਸ ਉੱਪਰ ਗਊ ਦੇ ਮੁਖ ਦਾ ਚਿੰਨ੍ਹ ਹੁੰਦਾ ਹੈ ਅਤੇ ਜਪ ਕਰਨ ਵਾਲੇ ਉਸ ਵਿੱਚ ਹੱਥ ਪਾਕੇ ਮਾਲਾ ਫੇਰਦੇ ਹਨ. "ਦੁਇ ਧੋਤੀ ਕਰਮ ਮੁਖਿਖੀਰੰ." (ਪ੍ਰਭਾ ਬੇਣੀ) ਦੋ ਧੋਤੀਆਂ ਰਖਦਾ ਹੈ ਅਰ ਕਰ (ਹੱਥ) ਮੇਂ ਗੋਮੁਖੀ ਹੈ.


ਕਰਨੀ ਬਾਝੋਂ ਜੁਬਾਨੀ ਗ੍ਯਾਨ ਕਥਨ. "ਖਟੁ ਸਾਸਤ ਬਿਚਰਤ ਮੁਖਿਗਿਆਨਾ." (ਮਾਝ ਮਃ ੫)


ਕੇਵਲ ਗੱਲਾਂ ਦਾ ਗ੍ਯਾਨੀ. ਅ਼ਮਲ ਬਿਨਾ ਮੂੰਹੋਂ ਗ੍ਯਾਨ ਦਾ ਵਕਤਾ. "ਮੁਖਿਙਿਆਨੀ ਧਨਵੰਤ." (ਬਾਵਨ)


ਸੰਗ੍ਯਾ- ਬੇਣੁਮੁਖੀ ਕ੍ਰਿਸਨਦੇਵ, ਬੰਸਰੀ ਬਜਾਉਣ ਵਾਲਾ. "ਅਨਿਕ ਪਾਰਜਾਤ, ਅਨਿਕ ਮੁਖਿਬੇਨ." (ਸਾਰ ਅਃ ਮਃ ੫)


ਵਿ- ਮੂੰਹਮੰਗਿਆ. ਮੁਖੋਂ ਆਖਿਆ. "ਤਿਤੁ ਫਲ ਰਤਨ ਲਗਹਿ ਮੁਖਿਭਾਖਿਤ." (ਮਃ ੧. ਵਾਰ ਮਾਝ)


ਅ਼. [مُخِل] ਵਿ- ਖ਼ਲਲ (ਵਿਘਨ) ਪਾਉਣ ਵਾਲਾ.


ਵਿ- ਮੁਖੀਆ, ਪ੍ਰਧਾਨ. "ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ." (ਸੁਖਮਨੀ)#੨. ਸੰਗ੍ਯਾ- ਤੀਰ ਆਦਿ ਸ਼ਸਤ੍ਰਾਂ ਦੀ ਨੋਕ.


ਵਿ- ਮੁਖੀਆ, ਪ੍ਰਧਾਨ. "ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ." (ਸੁਖਮਨੀ)#੨. ਸੰਗ੍ਯਾ- ਤੀਰ ਆਦਿ ਸ਼ਸਤ੍ਰਾਂ ਦੀ ਨੋਕ.


ਵਿ- ਪ੍ਰਧਾਨ. ਆਗੂ. ਪੇਸ਼ਵਾ.


ਮੂੰਹ ਅਤੇ ਚੇਹਰਾ. ਦੇਖੋ, ਮੁਖ. "ਮੁਖੁ ਊਜਲੁ ਸਦਾ ਸੁਖੀ." (ਰਾਮ ਅਃ ਮਃ ੫)