ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُخیَر] ਵਿ- ਖ਼ੈਰ (ਦਾਨ) ਕਰਨ ਵਾਲਾ. ਉਦਾਰ. ਦਾਤਾ.


ਦੇਖੋ, ਮੁਖੱਨਸ.


ਅ਼. [مُغتنم] ਸੰਗ੍ਯਾ- ਗ਼ਨੀਮਤ ਦਾ ਭਾਵ. ਲਾਭ. ਲਾਧਾ.


ਦੇਖੋ, ਮੁਦਗਰ.


ਸੰ. मुग्ध. ਵਿ- ਮੋਹ (ਅਗ੍ਯਾਨ) ਨੂੰ ਪ੍ਰਾਪਤ ਹੋਇਆ. ਮੂਰਖ. "ਮੁਗਧ ਮਨ. ਭ੍ਰਮ ਤਜਹੁ ਨਾਮ ਗੁਰਮੁਖਿ ਭਜਹੁ." (ਸਵੈਯੇ ਮਃ ੪. ਕੇ) ੨. ਅਲਬੇਲਾ. ਬੇਪਰਵਾ। ੩. ਸੁੰਦਰ। ੪. ਪਿਆਰਾ.


ਵਿ- ਮੁਗਧਤਾ (ਅਗ੍ਯਾਨਪਨ) ਸਹਿਤ. "ਮੂਰਖ ਮੁਗਧਾ ਜਨਮੁ ਭਇਆ." (ਸੋਪੁਰਖੁ) ੨. ਸੰਗ੍ਯਾ- ਕਾਵ੍ਯ ਅਨੁਸਾਰ ਨਾਯਿਕਾ ਦਾ ਭੇਦ-#"ਝਲਕਤ ਆਵੇ ਤਰੁਣਈ ਨਈ ਜਾਸੁ ਅਁਗ ਅੰਗ।#ਮੁਗਧਾ ਤਾਂਸੋਂ ਕਹਿਤ ਹੈਂ ਜੇ ਪ੍ਰਬੀਨ ਰਸਰੰਗ।।"#(ਜਗਦਵਿਨੋਦ)


ਮੁਗਧਤਾ ਵਾਨ. ਮੂਰਖਪੁਣਾ ਧਾਰਨਵਾਲਾ.


ਮੁਗਧਤਾਧਾਰੀ. ਮੂਰਖ. "ਪੰਡਿਤ ਤੇ ਮੁਗਧਾਰੀ." (ਸਾਰ ਕਬੀਰ)