ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਦਾਤਾ. ਦਾਨ ਦੇਣ ਵਾਲਾ.


ਵਿ- ਦਾਤ੍ਰਿ. ਦੇਣ ਵਾਲਾ. "ਬੰਧਨ ਕਾਟ ਦਦੂ ਨਿਰਵਾਣੁ." (ਗੁਪ੍ਰਸੂ)


ਸਹੁਰੇ ਦੀ ਮਾਂ. ਦਾਦੀ ਸੱਸ.


ਸੰ. ਸੰਗ੍ਯਾ- ਦੱਦ ਰੋਗ. ਦੇਖੋ, ਦੱਦ। ੨. ਕੱਛੂ. ਕੁੰਮਾ.


ਦੇਖੋ. ਦਗਧ। ੨. ਦੇਖੋ, ਦਧਿ। ੩. ਦੁਗਧ (ਦੁੱਧ) ਦਾ ਸੰਖੇਪ. "ਧਰ ਰੂਪ ਗਊ ਦਧਸਿੰਧੁ ਗਈ." (ਰੁਦ੍ਰਾਵ) ਕ੍ਸ਼ੀਰਸਮੁਦ੍ਰ ਨੂੰ ਗਈ। ੪. ਡਿੰਗ. ਸਮੁੰਦਰ. ਉਦਧਿ.


ਕ੍ਸ਼ੀਰਸਮੁਦ੍ਰ. ਦੇਖੋ, ਦਧ ੩। ੨. ਦਧਿਸਿੰਧੁ. ਦਹੀ ਦਾ ਸਾਗਰ. ਦੇਖੋ, ਸਪਤ ਸਾਗਰ.


ਡਿੰਗ. ਸੰਗ੍ਯਾ- ਉਦਧਿਸੁਤਾ, ਲੱਛਮੀ.