ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਨਗਰ ਵਿੱਚ। ੨. ਸੰਗ੍ਯਾ- ਸ਼ਹਰ. ਨਗਰ. ਪੁਰ। ੩. ਭਾਵ- ਦੇਹ. ਸ਼ਰੀਰ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਮਨ ਰਾਜਾ। ੪. ਸੰ. नगरिन. ਵਿ- ਸ਼ਹਰੀ. ਨਾਗਰ.


ਦੇਖੋ, ਨਾਗਲੂ.


ਫ਼ਾ. [نگاشتن] ਕ੍ਰਿ- ਲਿਖਣਾ.


ਦੇਖੋ, ਸੁਲਤਾਨ.


ਸੰ. ਸੰਗ੍ਯਾ- ਨਗ- ਅਧਿਪਤਿ. ਹਿਮਾਲਯ। ੨. ਸੁਮੇਰੁ। ੨. ਪਹਾੜ ਦਾ ਰਾਜਾ. ਦੇਖੋ, ਨਗਪਤਿ.


ਫ਼ਾ. [نّقارچی] ਨੱਕ਼ਾਰਚੀ. ਸੰਗ੍ਯਾ- ਨਗਾਰਾ ਵਜਾਉਣ ਵਾਲਾ.


ਸੰਗ੍ਯਾ- ਨਗਾਰਾ (ਨੱਕ਼ਾਰਹ) ਬੰਨ੍ਹਣ ਵਾਲਾ. ਜਿਸ ਅੱਗੇ ਘੋੜੇ ਪੁਰ ਬੰਨ੍ਹਿਆ ਨਗਾਰਾ ਵੱਜੇ, ਭਾਵ ਸੈਨਾ ਅਤੇ ਹੁਕਮ ਰੱਖਣ ਵਾਲਾ. "ਨਹੀਂ ਨਗਾਰਬੰਦ ਕੋ ਰਹੈ." (ਗੁਪ੍ਰਸੂ)