ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮੁਛਾਲਾ। ੨. ਪੰਖ ਵਾਲੇ ਤੀਰਾਂ ਨੂੰ ਭੀ ਮੁੱਛਾਲ ਲਿਖਿਆ ਹੈ. "ਛੁੱਟੇ ਸਿਲਸਿਤਿਯੰ ਮੁੱਛਾਲੇ." (ਰਾਮਾਵ)


ਮੁੱਛਾਂ ਵਾਲਾ, ਜੋ ਵੀਰਰਸ ਦੇ ਗਰਵ ਵਿੱਚ ਮੁੱਛਾਂ ਮੋੜਕੇ ਰਖਦਾ ਹੈ. "ਧਾਏ ਦੇਵੀ ਸਾਮਣੇ ਵੀਰ ਮੁਛਲੀਆਲੇ." (ਚੰਡੀ ੨) "ਭਟ ਮੁੱਛਾਲੇ." (ਰਾਮਾਵ)


ਵੱਚ ਟੁੱਕਕੇ. "ਮੁਛਿ ਮੁਛਿ ਕੁਇਰ ਰੁਲਾਇਆ." (ਆਸਾ ਅਃ ਮਃ ੧)


ਦੇਖੋ, ਮੁਹਛੰਦ ਅਤੇ ਮੁਹਛੰਦਗੀ. "ਰਖਤ ਨ ਔਰਨ ਕੀ ਮੁਛੰਦਗੀ." (ਪੰਪ੍ਰ)


ਸੰ. मुज. ਧਾ- ਖੜਕਣਾ, ਸ਼ਬਦ ਕਰਨਾ.