ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُجشِّم] ਵਿ- ਜਿਸਮ (ਦੇਹ) ਧਾਰੀ.


ਅ਼. [مُذکّر] ਮੁਜੱਕਰ. ਵਿ- ਜਕਰ (ਨਰ) ਬੋਧਕ ਸ਼ਬਦ. ਪੁਁਲਿੰਗ.


ਅ਼. [مُظفّر] ਮੁਜੁਫ਼ਰ. ਵਿ- ਜਫ਼ਰ (ਫ਼ਤਹ਼) ਮੰਦ. ਵਿਜਯੀ.


ਮੁਸਤਾਨ ਦਾ ਹਾਕਿਮ, ਜਿਸ ਨੂੰ ਮਹਾਰਾਜਾ ਰਣਜੀਤਸਿੰਘ ਦੇ ਸ਼ਾਹਜ਼ਾਦਾ ਖੜਗਸਿੰਘ ਨੇ ਅਕਾਲੀ ਫੂਲਾਸਿੰਘ ਜੀ ਦੀ ਸਹਾਇਤਾ ਨਾਲ ਸੰਮਤ ੧੮੭੫ ਵਿੱਚ ਫਤੇ ਕਰਕੇ ਮੁਲਤਾਨ ਨੂੰ ਸਿੱਖ ਰਾਜ ਨਾਲ ਮਿਲਾਇਆ. ਇਸ ਜੰਗ ਵਿੱਚ ਮੁਜੱਫਰਖਾਨ ਅਤੇ ਉਸ ਦਾ ਵਡਾ ਪੁਤ੍ਰ ਸ਼ਾਹਨਵਾਜ਼ ਭੀ ਮਾਰਿਆ ਗਿਆ.


ਸ਼੍ਰੀਨਗਰ (ਕਸ਼ਮੀਰ) ਤੋਂ ੮੦ ਕੋਹ ਪੱਛਮ ਕ੍ਰਿਸਨਗੰਗਾ ਦੇ ਕਿਨਾਰੇ ਇੱਕ ਨਗਰ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਤੋਂ ਮੁੜਦੇ ਹੋਏ ਵਿਰਾਜੇ ਹਨ.


ਅ਼. [مُزبذب] ਮੁਜਬਜਬ. ਵਿ- ਜਬਜਬਾ (ਡੋਲਣ ਦਾ ਭਾਵ) ਰੱਖਣ ਵਾਲਾ. ਜਿਸ ਦਾ ਦਿਲ ਡਾਵਾਂਡੋਲ ਹੈ.


ਅ਼. [مُجرّد] ਵਿ- ਸਾਦਾ. ਛੜਾ. ਇਸ ਦਾ ਮੂਲ ਜਰਦ ਹੈ, ਜਿਸ ਦਾ ਅਰਥ ਹੈ ਘਾਹ ਅਤੇ ਸਬਜ਼ੀ ਤੋਂ ਜਮੀਨ ਦਾ ਖਾਲੀ ਹੋਣਾ.


ਅ਼. [مُجرم] ਜੁਰਮ (ਅਪਰਾਧ) ਕਰਨ ਵਾਲਾ. "ਇੱਕਤ ਨਕਤੈ ਹੋਇਜਾਇ ਮਹਰਮ ਮੁਜਰਮ ਖੈਰ ਖੁਆਰੀ." (ਭਾਗੁ)