ਦੇਖੋ, ਮੁਜਾਰਾ. "ਪੰਜਿ ਕਿਰਸਾਣ ਮੁਜੇਰੇ ਮਿਹਡਿਆ." (ਸ੍ਰੀ ਮਃ ੫. ਪੈਪਾਇ)
ਦੇਖੋ, ਮੁਜਾਵਰ. "ਗਏ ਜਬ ਪੌਰ ਤਹਾਂ ਬੈਸੇ ਹੈਂ ਮੁਜੌਰ." (ਨਾਪ੍ਰ)
ਮੋਜੰਗ ਗੋਤ ਦੇ ਪਠਾਣ ਅ਼ਜ਼ੀਜ਼ ਦਾ ਵਸਾਇਆ ਇੱਕ ਮਹੱਲਾ, ਜੋ ਲਹੌਰ ਦਾ ਇੱਕ ਭਾਗ ਹੈ. ਇਹ ਸ਼ਹਰ ਤੋਂ ਇੱਕ ਕੋਹ ਦੱਖਣ ਵੱਲ ਹੈ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਇੱਥੇ ਕਈ ਮਹੀਨੇ ਵਿਰਾਜੇ ਹਨ. ਦਰਬਾਰ ਬਣਿਆ ਹੋਇਆ ਹੈ, ਪਾਸ ਕੁਝ ਮਕਾਨ ਹਨ, ਜਿਨ੍ਹਾਂ ਦੇ ਕਿਰਾਏ ਨਾਲ ਪੁਜਾਰੀ ਦਾ ਨਿਰਵਾਹ ਹੁੰਦਾ ਹੈ, ਜੇਠ ਸੁਦੀ ੪. ਅਤੇ ਬਸੰਤ ਪੰਚਮੀ ਨੂੰ ਮੇਲਾ ਲਗਦਾ ਹੈ. ਰੇਲਵੇ ਸਟੇਸ਼ਨ ਲਹੌਰ ਤੋਂ ਡੇਢ ਮੀਲ ਦੱਖਣ ਪੱਛਮ ਹੈ.
ਅ਼. [مُزمّہ] ਮੁਜ਼ੰਮਹ. ਸੰਗ੍ਯਾ- ਘੋੜੇ ਦੀ ਪਿਛਾੜੀ ਨਾਲ ਲੱਗਾ ਹੋਇਆ ਉਹ ਬੰਧਨ, ਜੋ ਪਿਛਲੇ ਪੈਰੀਂ ਪਹਿਨਾਈਦਾ ਹੈ.
ਅ਼. [مُزمّت] ਮੁਜੁੰਮਤ. ਸੰਗ੍ਯਾ- ਜਮ (ਨਿੰਦਾ) ਕਰਨਾ. ਹਜਵ ਕਰਨ ਦਾ ਭਾਵ.
ਦੇਖੋ, ਮੁਜੰਨਾ.
ਸਰਵ- ਮੇਰਾ. ਪਾ- ਮਹ੍ਯ. "ਮੁਝ ਅਵਗਨ, ਸਹ ਨਾਹੀ ਦੋਸ." (ਸੂਹੀ ਕਬੀਰ)
nan