ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਮੈਨੂੰ. ਮੇਰੇ ਤਾਈਂ। ੨. ਮੇਰੇ. "ਕਬੀਰ ਆਈ ਮੁਝਹਿ ਪਹਿ." (ਸ. ਕਬੀਰ) ਮਾਯਾ ਮੇਰੇ ਪਾਸ ਆਈ.


ਸਰਵ- ਮੈਨੂੰ. ਮੇਰੇ ਤਾਈਂ। ੨. ਮੈਨੇ. "ਬੀਚਾਰਿ ਸਤਿਗੁਰੁ ਮੁਝੈ ਪੂਛਿਆ." (ਆਸਾ ਛੰਤ ਮਃ ੧)


ਸੰ. मुट. ਧਾ- ਘਸਾਉਣਾ, ਮਲਣਾ, ਦਬਾਉਣਾ, ਨਿੰਦਾ ਕਰਨਾ. ਬੰਨ੍ਹਣਾ.


ਵਿ- ਨਿੰਦਿਤ। ੨. ਦੇਖੋ, ਮੁੱਤੜ.