ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਟੇਢਾ. ਵਿੰਗਾ. ਤਿਰਛਾ। ੨. ਸੰਗ੍ਯਾ- ਮੁਕਾਬਿਲਾ। ੩. ਰੁਕਾਵਟ. ਪ੍ਰਤਿਬੰਧ। ੪. ਆਧਾਰ. ਆਸਰਾ. "ਹਮਰੋ ਕੋਊ ਔਰ ਨ ਆਡਾ." (ਕ੍ਰਿਸਨਾਵ) ੫. ਅੱਡਾ. ਠਹਿਰਣ ਦੀ ਥਾਂ। ੬. ਬਾਜ਼ ਆਦਿ ਪੰਛੀਆਂ ਦੇ ਬੈਠਾਉਣ ਦਾ ਖੂੰਟਾ. "ਬਖਸ਼ਿਸ਼ ਗੁਰੁ ਕੀ ਬਾਜ਼ ਸਹਿਤ ਤਿਂਹ ਆਡੇ ਪਰ ਬਠਾਇ ਸੁਖ ਮਾਨ." (ਗੁਪ੍ਰਸੂ)


ਸੰਗ੍ਯਾ- ਟੇਢਾ ਤਿਲਕ. ਸ਼ੈਵਾਂ ਦਾ ਤਿਲਕ, ਜੋ ਦੂਜ ਦੇ ਚੰਦ੍ਰਮਾ ਦੀ ਸ਼ਕਲ ਦਾ ਹੁੰਦਾ ਹੈ. ਤ੍ਰਿਪੁੰਡ੍ਰ. "ਆਡਾ ਟੀਕੇ ਮੁਖਹੁਁ ਨ ਲਾਗ." (ਰਤਨਮਾਲਾ) ਵੈਸਨਵ ਮਤ ਵਾਲੇ ਜੋ ਊਰਧ ਪੁੰਡ੍ਰ ਤਿਲਕ ਲਾਉਂਦੇ ਹਨ ਉਹ ਟੇਢਾ (ਸ਼ੈਵ) ਤਿਲਕ ਨਿੰਦਿਤ ਜਾਣਦੇ ਹਨ. ਦੇਖੋ, ਊਰਧ ਪੁੰਡ੍ਰ.


ਦੇਖੋ, ਉਡੁਗਣ. "ਭੈ ਵਿਚਿ ਆਡਾਣੇ ਆਕਾਸਿ." (ਵਾਰ ਆਸਾ) ੨. ਸੰਗ੍ਯਾ- ਉਡੁਸ੍‍ਥਾਨ. ਆਕਾਸ਼ਮੰਡਲ. ਖਗੋਲ. "ਬਾਝ ਕਲਾ ਆਡਾਣ ਰਹਾਇਆ." (ਮਾਰੂ ਸੋਲਹੇ ਮਃ ੧)


ਦੇਖੋ, ਆੜਿ.


ਪ੍ਰਾ. ਸੰਗ੍ਯਾ- ਡੌਲ. ਵੱਟ. ਮੋਰਚੇ ਅੱਗੇ ਕੀਤੀ ਹੋਈ ਓਟਰੂਪ ਵੱਟ. ਕਿਲੇ ਦੀ ਖਾਈ ਤੋਂ ਪਾਰ ਉੱਚੀ ਵੱਟ. "ਆਡੀ ਪਰਬਲ ਮਾਇਆ." (ਭੈਰ ਕਬੀਰ) ਪ੍ਰਬਲ ਮਾਇਆ ਕਿਲੇ ਦੀ ਪਕਿਆਈ ਲਈ 'ਆਡੀ' ਹੈ। ੨. ਵਿ- ਟੇਢੀ. ਤਿਰਛੀ.


ਅਦ੍ਰਿਸ੍ਟ. ਦੇਖੋ, ਅਡੀਠ.