ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਗਧ ਹੋਇਆ. ਜਲਿਆ. ਦੇਖੋ, ਦਗਧ. "ਦਧਾ ਹੋਆ ਸੁਆਹ." (ਵਾਰ ਮਾਝ ਮਃ ੧)


ਸੰ. ਸੰਗ੍ਯਾ- ਦਹੀਂ. ਜਮਿਆ ਹੋਇਆ ਦੁੱਧ. "ਦਧਿ ਕੈ ਭੋਲੈ ਬਿਰੋਲੈ ਨੀਰ." (ਗਉ ਕਬੀਰ) ੨. ਵਸਤ੍ਰ। ੩. ਉਦਧਿ ਦਾ ਸੰਖੇਪ. ਸਮੁੰਦਰ. "ਜੈਸੇ ਦਧਿ ਮੱਧ ਚਹੂੰ ਓਰ ਤੇ ਬੋਹਥ ਚਲੈ." (ਭਾਗੁ ਕ)


ਸੰਗ੍ਯਾ- ਮੱਖਣ. ਨਵਨੀਤ.


ਸੰਗ੍ਯਾ- ਦਹੀਂ ਦਾ ਪੁਤ੍ਰ, ਮੱਖਣ। ੨. ਉਦਧਿ (ਸਮੁੰਦਰ) ਦਾ ਪੁਤ੍ਰ, ਚੰਦ੍ਰਮਾ। ੩. ਮੋਤੀ। ੪. ਅਮ੍ਰਿਤ. (ਸਨਾਮਾ)


ਸੰਗ੍ਯਾ- ਉਦਧਿ ਦਾ ਪੁਤ੍ਰ (ਅਮ੍ਰਿਤ) ਸਰ (ਤਾਲ). ਅੰਮ੍ਰਿਤਸਰ. (ਗੁਵਿ ੬). ਇਹ ਪਹੇਲੀ ਵਾਂਗ ਅਮ੍ਰਿਤਸਰ ਜੀ ਦਾ ਨਾਮ ਲਿਖਿਆ ਹੈ.


ਸੰਗ੍ਯਾ- ਉਦਧਿ (ਸਮੁੰਦਰ) ਦੀ ਪੁਤ੍ਰੀ, ਲਕ੍ਸ਼੍‍ਮੀ। ੨. ਸਿੱਪੀ.


ਸੰ. क्षीरोदधि- ਕ੍ਸ਼ੀਰੋਦਧਿ. ਸੰਗ੍ਯਾ- ਦੁੱਧ ਦਾ ਸਮੁੰਦਰ. ਕ੍ਸ਼ੀਰ ਸਾਗਰ.


ਸੰਗ੍ਯਾ- ਮੱਖਣ। ੨. ਉਦਧਿ ਤੋਂ ਪੈਦਾ ਹੋਇਆ ਚੰਦ੍ਰਮਾ। ੩. ਮੋਤੀ. "ਝਾਲਰ ਦਧਿਜਾਏ." (ਗੁਵਿ ੬) ਮੋਤੀਆਂ ਦੀ ਝਾਲਰ। ੪. ਦੇਖੋ, ਦਧਿਸੁਤਾ.


ਸ਼ਸਤ੍ਰਨਾਮਮਾਲਾ ਦੇ ੫੯੬ ਅੰਗ ਵਿੱਚ ਅਞਾਣ ਲਿਖਾਰੀ ਨੇ ਦ੍ਵਿਪਰਿਪੁ ਧੁਨਿਨੀ ਦੀ ਥਾਂ ਇਹ ਪਾਠ ਲਿਖ ਦਿੱਤਾ ਹੈ. ਦ੍ਵਿਪ (ਹਾਥੀ) ਦਾ ਵੈਰੀ ਸ਼ੇਰ, ਉਸ ਜੇਹੀ ਧੁਨਿ ਕਰਨ ਵਾਲੀ ਸੈਨਾ। ੨. ਬੰਦੂਕ਼.