ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [نقارہ] ਨੱਕ਼ਾਰਹ. ਸੰਗ੍ਯਾ- ਧੌਂਸਾ. ਦੁੰਦੁਭਿ.


ਫ਼ਾ. [نقارند] ਲਿਖਦੇ ਹਨ. ਲਿਖੇਂ. ਲਿਖਣਗੇ.


ਦੇਖੋ, ਪੁਣਛ.


ਸੰ. ਸੰਗ੍ਯਾ- ਸਰਪ ਦਾ ਅੰਤ ਕਰਨ ਵਾਲਾ ਗਰੁੜ। ੨. ਮੋਰ। ੩. ਜਨਮੇਜਯ। ੪. ਨਾਗ (ਹਾਥੀ) ਦਾ ਅੰਤ ਕਰਨ ਵਾਲਾ, ਸ਼ੇਰ.


ਪਰਬਤ ਦਾ ਰਾਜਾ. ਦੇਖੋ, ਨਗੇਂਦ. "ਸਿੰਧੁ ਬਿੰਧ ਨਗਿੰਦ੍ਰ." (ਅਕਾਲ)


ਵਿ- ਨਗ (ਪਹਾੜ) ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਪਹਾੜੀ. ਪਹਾੜਨ। ੩. ਪਰਬਤ ਦੀ ਪੁਤ੍ਰੀ ਪਾਰਵਤੀ ਆਦਿ. "ਨਗੰ ਨਾਗਨੀ ਨਗੀ ਬਿਚਾਰੀ ਕੌਨ ਮਨ." (ਚਰਿਤ੍ਰ ੨੬੫)


ਸੰਗ੍ਯਾ- ਨਗ- ਈਸ਼. ਪਹਾੜ ਦਾ ਰਾਜਾ। ੨. ਦੇਖੋ, ਨਗਪਤਿ.


ਫ਼ਾ. [نزدیک] ਨਜ਼ਦੀਕ. ਕ੍ਰਿ. ਵਿ- ਪਾਸ. ਨਿਕਟ. ਸਮੀਪ. ਨੇੜੇ.


ਫ਼ਾ. [نگینہ] ਸੰਗ੍ਯਾ- ਚਮਕੀਲੇ ਪੱਥਰ ਦਾ ਥੇਵਾ, ਜੋ ਛਾਪ ਵਿੱਚ ਜੜਿਆ ਜਾਂਦਾ ਹੈ। ੨. ਰਤਨ.


ਦੇਖੋ, ਅਬਿਚਲਨਗਰ.


ਫ਼ਾ. [نگین] ਨਗੀਨਾ. ਨਗ. ਥੇਵਾ.


ਫ਼ਾ. [نغوُل] ਨਗ਼ੂਲ. ਕ੍ਰਿ. ਵਿ- ਬਖ਼ੂਬੀ. ਪੂਰੀ ਤਰਾਂ. "ਰਾਖਸ ਜਿੰਨ ਨਗੂਲ ਜੁਟੇ ਸਮਰ ਬਹੁ ਐਤੁ." (ਸਲੋਹ) ਕਈ ਅਯੁਤ¹ ਰਾਖਸ ਜਿੰਨ ਯੁੱਧ ਵਿੱਚ ਚੰਗੀ ਤਰ੍ਹਾਂ ਜੁੱਟੇ। ੨. ਅ਼ਰਬੀ ਵਿੱਚ ਗ਼ੂਲ ਨਾਮ ਜਿੰਨ ਦਾ ਹੈ, ਜੋ ਨਾ ਹੋਵੇ ਜਿੰਨ. ਭਾਵ- ਦੇਵਤਾ.