ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਿੰਧੀ. ਵਿ- ਦੂਜਾ. ਦ੍ਵਿਤੀਯ. "ਬੀਜਉ ਸੂਝੈ ਕੋ ਨਹੀ." (ਓਅੰਕਾਰ) ਡਿੰਗ- ਬੀਜੋ.


ਵਿ- ਬੀਜਣ ਵਾਲਾ। ੨. ਸੰਗ੍ਯਾ- ਸੂਚੀ. ਫ਼ੇਹਰਿਸ੍ਤ। ੩. ਉਹ ਸੂਚੀ, ਜਿਸ ਵਿੱਚ ਮਾਲ ਦਾ ਨਿਰਖ ਅਤੇ ਵ੍ਯੋਰਾ ਲਿਖਿਆ ਹੋਵੇ. Invoice. ੪. ਕਬੀਰਪੰਥੀਆਂ ਦਾ ਧਰਮਗ੍ਰੰਥ, ਜਿਸ ਦਾ ਪ੍ਰਸਿੱਧ ਨਾਮ "ਕਬੀਰਬੀਜਕ" ਹੈ.


ਕ੍ਰਿ- ਬੀਜ ਪਾਉਣਾ. ਤੁਖ਼ਮਰੇਜ਼ੀ ਕਰਨੀ. "ਜੇਹਾ ਬੀਜੈ ਸੋ ਲੁਣੈ." (ਮਾਝ ਬਾਰਹਮਾਹਾ)


ਸੰ. ਵੀਜਨ. ਸੰਗ੍ਯਾ- ਵ੍ਯਜਨ (ਪੱਖਾ) ਫੇਰਨਾ। ੨. ਪੱਖਾ. ਵ੍ਯਜਨ. ਸਿੰਧੀ ਵਿੰਜਿਣੋ। ੩. ਦੇਖੋ, ਬੀਜਣਾ.


ਦੇਖੋ, ਬੀਜਣਾ। ੨. ਪੱਖਾ. ਦੇਖੋ, ਬੀਜਨ. "ਕੇਸਾਂ ਕਾ ਕਰਿ ਬੀਜਨਾ." (ਸੂਹੀ ਮਃ ੫) ਸਿੰਧੀ- ਵਿੰਜਿਣੋ.


ਪੱਖਾ. ਦੇਖੋ, ਬੀਜਨ. "ਬੀਜਨ ਢੋਲਾਵਉ." (ਬਿਲਾ ਮਃ ੫)


ਦੇਖੋ, ਬੀਜਣਾ। ੨. ਦੇਖੋ, ਬੀਜਨ। ੩. ਸੰ. ਵ੍ਯਜਨ. ਕੰਪਾਯਮਾਨ ਕਰਨਾ. ਕੰਬਾਉਣਾ. "ਜੈਸੇ ਪਟਬੀਜਨੋ ਚਹਿਤ ਰਵਿ ਬੀਜਨੋ, ਨ ਜਾਨੈ ਤੇਜ ਛੀਜਨੋ." (ਗੁਪ੍ਰਸੂ) ਜਿਵੇਂ ਪਟਬੀਜਨਾ (ਖਦ੍ਯੋਤ) ਸੂਰਜ ਨੂੰ ਕੰਬਾਉਣਾ (ਡਰਾਉਣਾ) ਚਾਹੁੰਦਾ ਹੈ.


ਸੰ. ਸੰਗ੍ਯਾ- ਉਹ ਮੰਤ੍ਰ. ਜੋ ਆਪਣੇ ਧਰਮ ਅਨੁਸਾਰ ਸਾਰੇ ਮੰਤ੍ਰਾਂ ਵਿੱਚ ਬੀਜਰੂਪ ਹੋਵੇ. "ਬੀਜਮੰਤ੍ਰ ਸਰਬ ਕੋ ਗਿਆਨੁ। ਚਹੁ ਵਰਨਾ ਮਹਿ ਜਪੈ ਕੋਊ ਨਾਮੁ." (ਸੁਖਮਨੀ) "ਬੀਜਮੰਤ੍ਰ ਲੈ ਹਿਰਦੈ ਰਹੈ." (ਰਾਮ ਬੇਣੀ) ੨. ਕਿਸੇ ਕੰਮ ਨੂੰ ਕਰਨ ਦਾ ਅਸਲ ਢੰਗ। ੩. ਮੰਤ੍ਰ ਦਾ ਭਾਵ.#ਸਿੱਧਾਂਤ. ੪. ਸਿੱਖਮਤ ਅਨੁਸਾਰ ੴ। ੫. ਮੰਤ੍ਰ ਦਾ ਬੀਜਰੂਪ ਅਕ੍ਸ਼੍‍ਰ.


ਦੇਖੋ, ਰਕਤਬੀਜ, "ਬੀਜਰਕਤ੍‌ ਸੁ ਬੰਬ ਬਜਾਇਕੈ." (ਚੰਡੀ ੧)