ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਮੁਸਨ. ਚੁਰਾਉਣਾ. ਲੁੱਟਣਾ.


ਮੁਸਨ ਹੋਇਆ, ਹੋਈ. ਲੁੱਟਿਆ- ਲੁੱਟੀ ਹੋਈ. "ਮੁਠੜੇ ਸੇਈ ਸਾਥੁ, ਜਿਨ੍ਹੀਂ ਸਚੁ


ਨ ਲਦਿਆ." (ਵਾਰ ਗਉ ੨. ਮਃ ੫) ੨. ਫਾਹੀ. ਫੰਧਾ. "ਮੈ ਗਲਿ ਅਉਗਣ ਮੁਠੜੀ." (ਮਾਰੂ ਅਃ ਮਃ ੧)


ਮੁਸਨ ਹੋਇਆ. ਲੁੱਟਿਆ ਹੋਇਆ. "ਮੁਠਾ ਆਪਿ, ਮੁਹਾਏ ਸਾਥੈ." (ਮਃ ੧. ਵਾਰ ਮਾਝ) ੨. ਦਸ੍ਤਾ ਕਬਜ਼ਾ. ਮੁਸ੍ਟਿ. "ਕੂੜ ਛੁਰਾ, ਮੁਠਾ ਮੁਰਦਾਰੁ." (ਸ਼੍ਰੀ ਮਃ ੧) ਝੂਠ ਛੁਰਾ ਹੈ, ਉਸ ਦਾ ਦਸ੍ਤਾ ਹਰਾਮਖ਼ੋਰੀ ਹੈ.


ਦੇਖੋ, ਮੁਸਟਿ.


ਇੱਕ ਪਿੰਡ, ਜੋ ਜਿਲਾ ਲਹੌਰ, ਤਸੀਲ ਕੁਸੂਰ ਵਿੱਚ ਹੈ. ਬਾਬਾ ਬੀਰਸਿੰਘ ਜੀ ਭਜਨੀਕ ਮਹਾਤਮਾ, ਜਿਨ੍ਹਾਂ ਨੇ ਆਪਣੀ ਬਹੁਤ ਅਵਸਥਾ ਨੌਰੰਗਾਬਾਦ ਅਤੇ ਰੱਤੋਕੀ ਗੁਜਾਰੀ, ਉਹ ਇੱਥੇ ਸ਼ਹੀਦ ਹੋਏ ਸਨ. ਦੇਖੋ, ਬੀਰਸਿੰਘ ਬਾਬਾ.