ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਡੰਬਰ. "ਮੇਰੀ ਸੇਜੜੀਐ ਆਡੰਬਰ ਬਣਿਆ" (ਆਸਾ ਛੰਤ ਮਃ ੫)


ਦੇਖੋ, ਅਢ "ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ." (ਆਸਾ ਧੰਨਾ) ੨. ਸੰਗ੍ਯਾ- ਆਸਰਾ. ਆਧਾਰ। ੩. ਦੇਖੋ, ਆਢ੍ਯ.


ਸੰ. ਸੰਗ੍ਯਾ- ਦ੍ਰੋਣ ਦਾ ਚੌਥਾ ਹਿੱਸਾ. ਕੱਚਾ ਚਾਰ ਸੇਰ ਤੋਲ। ੨. ਚਾਰੇ ਪਾਸਿਓਂ ਦਸ ਉਂਗਲ ਦਾ ਮਾਪ। ੩. ਸਿੰਧੀ. ਸੁਨੇਹਾ. ਪੈਗ਼ਾਮ.


ਵਿ- ਆਸ਼੍ਰਿਤ. ਸਹਾਰੇ. "ਨਾਨਕ ਸੋ ਸਹੁ ਆਹਿ ਜਾਂਕੈ ਆਢਲਿ ਹਭੁਕੋ." (ਵਾਰ ਗੂਜ ੨. ਮਃ ੫) ੨. ਮੁਹ਼ਤਾਜ. ਲੋੜ ਵਾਲਾ.


ਸੰਗ੍ਯਾ- ਝਗੜਾ. ਦੰਗਾ। ੨. ਵਿ- ਮੁਹਤਾਜ.