ਬੱਧ ਹੋਣਾ. ਬੰਧਨ ਵਿੱਚ ਪੈਣਾ.
ਸਿੰਧੀ. ਜਾਣਾ. ਗਮਨ। ੨. ਦੇਖੋ, ਵੰਚਨ.
nan
ਕ੍ਰਿ- ਵੰਦਨ ਕਰਾਉਣਾ. ਧੋਖੇ ਵਿੱਚ ਫਸਾਉਣਾ. "ਝੂਠੀ ਦੁਨੀਆ ਲਗਿ, ਨ ਆਪੁ ਵਞਾਈਐ." (ਆਸਾ ਫਰੀਦ) ੨. ਭੇਜਣਾ। ੩. ਤਿਆਗਣਾ. ਛੱਡਣਾ। ੪. ਗੁਆਉਣਾ. ਖੋ ਦੇਣਾ. "ਉਸਤਤਿ ਨਿੰਦਾ ਨਾਨਕ ਜੀ, ਮੈ ਹਭ ਵਞਾਈ." (ਵਾਰ ਰਾਮ ੨. ਮਃ ੫) ਦੇਖੋ, ਵੰਞਣੁ.
ਸੰ. वट्. ਧਾ- ਘੇਰਨਾ. ਬੰਨ੍ਹਣਾ, ਏਕਤ੍ਰ ਕਰਨਾ, ਵੱਖ ਕਰਨਾ, ਬਕਣਾ, ਚੋਰੀ ਕਰਨਾ। ੨. ਸੰਗ੍ਯਾ- ਬੋਹੜ. ਵਰੋਟਾ. Ficus Indica। ੩. ਪਾਣੀ ਦਾ ਬੰਨ੍ਹ। ੪. ਵੱਟਾ. ਪੱਥਰ। ੫. ਮਨ ਦਾ ਟੇਢਾਪਨ. ਦਿਲ ਦੀ ਗੁੰਝਲ. "ਨਾਹਣੇਸ਼ ਮੇ ਜੇ ਵਟ ਹੋਇ। ਸਤਿਗੁਰੁ ਕਹੇ ਸਗਲ ਦੇ ਖੋਇ." (ਗੁਪ੍ਰਸੂ) ੬. ਦੇਖੋ, ਵੱਟ। ੭. ਵ੍ਯ- ਵਤ. ਵਾਂਙ. ਜੈਸੇ. "ਨਟ ਵਟ ਖੇਲੇ ਸਾਰਿਗਪਾਨਿ." (ਗਉ ਕਬੀਰ) ਦੇਖੋ, ਨਟਵਟ ੨.
ਸੰਗ੍ਯਾ- ਵਲ. ਪੇਚ। ੨. ਹਵਾ ਦਾ ਬੰਦ ਹੋਣਾ. ਹੁੰਮ. ਹੁੱਸੜ। ੩. ਪਾਣੀ ਦਾ ਬੰਨ੍ਹ। ੪. ਖੇਤ ਦੀ ਡੌਲ। ੫. ਦਿਲ ਦੀ ਗੁੰਝਲ.
ਸੰਗ੍ਯਾ- ਵਲ. ਪੇਚ। ੨. ਹਵਾ ਦਾ ਬੰਦ ਹੋਣਾ. ਹੁੰਮ. ਹੁੱਸੜ। ੩. ਪਾਣੀ ਦਾ ਬੰਨ੍ਹ। ੪. ਖੇਤ ਦੀ ਡੌਲ। ੫. ਦਿਲ ਦੀ ਗੁੰਝਲ.
ਸੰ. ਸੰਗ੍ਯਾ- ਬੜੀ। ੨. ਪਕੌੜਾ। ੩. ਅੱਠ ਮਾਸ਼ੇ ਭਰ ਤੋਲ.