ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مُتفِق] ਵਿ- ਇਤਫ਼ਾਕ਼ ਵਾਲਾ. ਸਹਮਤ.


ਮੁਲ. ਭੇਜੀ. ਘੱਲੀ. "ਹੇੜੇ ਮੁਤੀ ਧਾਹ, ਜਾਨੀ ਚਲਿਗਏ." (ਸ. ਫਰੀਦ) ੨. ਛੱਡੀ. ਤਿਆਗੀ "ਕੂੜਿ ਵਿਗੁਤੀ, ਤਾ ਪਿਰਿ ਮੁਤੀ." (ਗਉ ਛੰਤ ਮਃ ੩) ਮੁਕ੍ਤ (ਆਜ਼ਾਦ) ਕੀਤੀ. ਤਰਕ ਕੀਤੀ "ਗਿਆਨ ਵਿਹੂਣੀ ਪਿਰਮੁਤੀਆ." (ਸ੍ਰੀ ਮਃ ੩) ੩. ਪਾ- ਸੰਗ੍ਯਾ- ਮੁਕ੍ਤਿ. ਮੋਕ੍ਸ਼੍‍। ੪. ਸੰ. ਮੁਕ੍ਤਾ. ਮੋਤੀ "ਦਏ ਮੁਤੀਅੰ." (ਰਾਮਾਵ)


ਅ਼. [مُطیع] ਵਿ- ਤ਼ੌਅ਼ (ਤਾਬੇਦਾਰੀ) ਕਰਨ ਵਾਲਾ. ਅਧੀਨ.


ਦੇਖੋ, ਮੁਤੀ ੨। ੨. ਮੁਤ਼ੀਅ਼ ਵਿ- ਅਧੀਨ ਤਾਬੇਦਾਰ. ਦੇਖੋ, ਮੁਤ਼ੀਅ਼. "ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ." (ਸ. ਕਬੀਰ) ੩. ਦੇਖੋ, ਮੁਤੀ ੪.


ਦੇਖੋ, ਮੁਤੀਆ ੨.


ਭੇਜੇ ਘੱਲੇ. "ਜਮਮਾਰਗਿ ਮੁਤੇ." (ਗਉ ਵਾਰ ੨. ਮਃ ੫) ੨. ਤਿਆਗੇ. ਛੱਡੇ.


ਤਿਆਗਦਿੱਤਾ. ਦੇਖੋ, ਮੁਤ ੩.


ਫ਼ਾ. [مُتنجن] ਇੱਕ ਪ੍ਰਕਾਰ ਦਾ ਪੁਲਾਉ, ਜਿਸ ਦੇ ਬਣਾਉਣ ਦੀ ਇਹ ਜੁਗਤ ਹੈ-#ਦੋ ਸੇਰ ਮਾਸ ਦੀ ਯਖਨੀ ਕੱਢਕੇ ਪਾਉ ਭਰ ਘੀ ਵਿੱਚ ਲੌਂਗ ਇਲਾਇਚੀ ਦਾ ਤੜਕਾ ਲਾਕੇ ਅਤੇ ਸਵਾ ਸੇਰ ਸਾਫ ਖੰਡ ਯਖਨੀ ਵਿੱਚ ਮਿਲਾਕੇ ਚਾਸ਼ਨੀ ਬਣਾਈ ਜਾਵੇ.#ਇੱਕ ਸੇਰ ਚਾਉਲਾਂ ਨੂੰ ਦੋ ਤੋਲੇ ਲੂਣ ਪਾਕੇ ਉਬਾਲ ਲਿਆ ਜਾਵੇ, ਜਦ ਦੋ ਕਣੀਆਂ ਰਹਿ ਜਾਣ, ਤਾਂ ਛਾਲਣੀ ਵਿੱਚ ਪਾਕੇ ਪਿੱਛ ਕੱਢੀ ਜਾਵੇ ਅਤੇ ਠੰਢੇ ਪਾਣੀ ਨਾਲ ਚਾਉਲ ਧੋ ਦਿੱਤੇ ਜਾਣ ਅਰ ਇੱਕ ਘੰਟਾ ਉਨ੍ਹਾਂ ਨੂੰ ਠੰਢਾ ਕੀਤਾ ਜਾਵੇ. ਫੇਰ ਇਨ੍ਹਾਂ ਚਾਉਲਾਂ ਨੂੰ ਯਖਨੀ ਵਿੱਚ ਮਿਲਾਕੇ ਪਕਾਇਆ ਜਾਵੇ. ਜਦ ਯਖਨੀ ਚਾਉਲਾਂ ਨਾਲ ਰਸ ਮਿਸੀ ਹੋ ਜਾਵੇ, ਤਦ ਇੱਕ ਛਟਾਂਕ ਬਦਾਮਾਂ ਦੀਆਂ ਛਿੱਲੀਆਂ ਅਤੇ ਕਤਰੀਆਂ ਗਿਰੀਆਂ, ਨਿੰਬੂ ਦਾ ਰਸ ਤਿੰਨ ਤੋਲੇ, ਗੁਲਾਬ ਅਤੇ ਕਿਉੜੇ ਦਾ ਅਰਕ ਇੱਕ ਇੱਕ ਤੋਲਾ, ਅੱਧੀ ਛਟਾਂਕ ਛੋਟੀ. ਇਲਾਇਚੀ ਦੇ ਬੀਜ, ਪਾਉ ਭਰ ਘੀ, ਇਹ ਸਾਰੇ ਪਦਾਰਥ ਪੁਲਾਉ ਵਿੱਚ ਮਿਲਾਕੇ ਦਮਪੁਖਤ ਕੀਤਾ ਜਾਵੇ. ਜਦ ਸਾਰੀਆਂ ਚੀਜਾਂ ਇੱਕ ਰੂਪ ਹੋ ਜਾਣ ਅਤੇ ਚਾਸ਼ਨੀ ਨੂੰ ਪੂਰੀ ਤਰਾਂ ਚਾਉਲ ਸੋਖ ਲੈਣ ਤਾਂ ਅੱਗ ਤੋਂ ਉਤਾਰ ਲਿਆ ਜਾਵੇ.