ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਮੁੰਦਿਆ ਹੋਇਆ। ੨. ਛਾਪਿਆ ਹੋਇਆ.


ਸੰ. ਵ੍ਯ- ਵ੍ਰਿਥਾ. ਬੇਫ਼ਾਇਦਾ। ੨. ਮਿਥ੍ਯਾ. ਝੂਠ। ੩. ਮੁਗਧਾ ਦਾ ਸੰਖੇਪ.


ਇਨਸਾਫ ਕਰਨ ਵਾਲਾ. ਦੇਖੋ, ਮੁੰਸਫ "ਨਿਜ ਮਤ ਕੋ ਮੁਨਸਬ ਹ੍ਵੈ ਤਬ ਹੀ." (ਨਾਪ੍ਰ) "ਦੇਖੋ ਬਨ ਮੁਨਸਬ, ਮਨਸਬ ਕੌਨ ਬਡੋ?" (ਅਲੰਕਾਰ ਸਾਗਰਸੁਧਾ)


ਅ਼. [مُنصرم] ਮੁਨਸਰਿਮ. ਵਿ- ਇਨਿਸਰਾਮ (ਪ੍ਰਬੰਧ) ਕਰਨ ਵਾਲਾ. ਇੰਤਜਾਮ ਕਰਨ ਵਾਲਾ.