ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [بُخارا] ਸੇਂਟ੍ਰਲ ਏਸ਼ੀਆ ਦੀ ਇੱਕ ਰਿਆਸਤ ਅਤੇ ਉਸ ਦਾ ਪ੍ਰਧਾਨ ਸ਼ਹਿਰ, ਜੋ ਦਰਿਆ ਜ਼ਰਫ਼ਸ਼ਾਨ ਦੇ ਖੱਬੇ ਕਿਨਾਰੇ ਆਬਾਦ ਹੈ. ਇਹ ਸਮਰਕੰਦ ਤੋਂ ੧੬੨ ਮੀਲ ਪੱਛਮ ਹੈ. ਬੁਖ਼ਾਰਾ ਵਡੇ ਵਡੇ ਵਿਦ੍ਵਾਨਾਂ ਦਾ ਨਿਵਾਸ ਅਸਥਾਨ ਰਿਹਾ ਹੈ. ਆਬਾਦੀ ੬੦, ੦੦੦ ਹੈ.


ਵਿ- ਬੁਖ਼ਾਰੇ ਦਾ। ੨. ਬੁਖ਼ਾਰੇ ਦਾ ਵਸਨੀਕ। ੩. ਦੇਖੋ, ਬਖਾਰੀ.


ਫ਼ਾ. [بُغچہ] ਬੁਗ਼ਚਹ. ਸੰਗ੍ਯਾ- ਪੋਟ. ਗਠੜੀ. "ਯਹ ਬੁਗਚਾ ਤੁਮ ਲੈਚਲੋ." (ਚਰਿਤ੍ਰ ੬੮)


ਅ਼. [بُغض] ਬੁਗਜ਼. ਸੰਗ੍ਯਾ- ਵੈਰ. ਦੁਸ਼ਮਨੀ। ੨. ਕਪਟ. ਛਲ.