ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਛ ੩. ਅਤੇ ਕੂਰਮ ੫.


ਕ੍ਰਿ- ਖੇਤੀ ਦੀ ਕਕ੍ਸ਼ਾ (ਹੱਦ) ਨੂੰ ਮਿਣਨਾ। ੨. ਬ੍ਯੋਂਤਣਾ. ਲੜ (ਕਕ੍ਸ਼ਾ) ਦੀ ਬ੍ਯੌਂਤ ਕਰਨੀ. "ਕੂੜਾ ਕਪੜੁ ਕਛੀਐ." (ਵਾਰ ਸੂਹੀ ਮਃ ੧)


ਕੱਛੂ ਦੀ ਮਦੀਨ. ਕੱਛਪੀ। ੨. ਕੱਛਪ ਅਵਤਾਰ ਦੀ ਸ਼ਕਤਿ.


ਛੋਟੀ ਕੱਛ. ਜਾਂਘੀਆ.


ਦਖੋ, ਕੱਛਪ.


ਸੰ. कच्छप ਸੰਗ੍ਯਾ- ਕੱਛੂ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਕੱਛ (ਖੋਲ) ਜਿਸ ਦੀ ੫. (ਰਖ੍ਯਾ) ਕਰੇ, ਉਹ ਕੱਛਪ ਹੈ. ਕੱਛੂ ਦੇ ਜਿਸਮ ਤੇ ਕਰੜਾ ਖੋਲ (ਗ਼ਿਲਾਫ਼) ਹੁੰਦਾ ਹੈ। ੨. ਦੇਖੋ, ਦੋਹਰੇ ਦਾ ਰੂਪ ੫.


ਭਾਗਵਤ ਵਿੱਚ ਕਥਾ ਹੈ ਕਿ ਜਦ ਦੇਵਤਾ ਅਤੇ ਦੈਤ ਖੀਰਸਮੁੰਦਰ ਰਿੜਕਣ ਲਗੇ, ਤਦ ਮੰਦਰਾਚਲ ਮਧਾਣੀ ਦੀ ਥਾਂ ਕੀਤਾ, ਪਰ ਮਧਾਣੀ ਇਤਨੀ ਭਾਰੀ ਸੀ ਜੋ ਥੱਲੇ ਧਸਦੀ ਜਾਂਦੀ ਸੀ. ਵਿਸਨੁ ਨੇ ਕੱਛੂ ਦਾ ਰੂਪ ਧਾਰਕੇ ਮੰਦਰ ਦੇ ਹੇਠ ਪਿੱਠ ਦਿੱਤੀ, ਜਿਸ ਤੋਂ ਆਸਾਨੀ ਨਾਲ ਰਿੜਕਣ ਦਾ ਕੰਮ ਆਰੰਭ ਹੋਇਆ. ਵ੍ਯਾਸ ਜੀ ਨੇ ਲਿਖਿਆ ਹੈ ਕਿ ਕੱਛੂ ਦੀ ਪਿੱਠ ਲੱਖ ਯੋਜਨ (ਚਾਰ ਲੱਖ ਕੋਹ) ਦੀ ਸੀ.


ਸੰ. ਸੰਗ੍ਯਾ- ਕੱਛੂ ਦੀ ਮਦੀਨ. ਕਛੁਈ.