ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੂਰਵਾ. ਇੱਕ ਪ੍ਰਕਾਰ ਦਾ ਘਾਸ, ਜਿਸ ਦੀ ਸ਼ਾਖਾ (ਤਿੜ੍ਹ) ਬਹੁਤ ਲੰਮੀ ਹੁੰਦੀ ਹੈ. ਇਹ ਬਾਰਾਂ ਮਹੀਨੇ ਸਬਜ਼ ਰਹਿੰਦਾ ਹੈ, ਅਤੇ ਘੋੜਿਆਂ ਦੀ ਪਿਆਰੀ ਖ਼ੁਰਾਕ ਹੈ. ਬਾਗਾਂ ਵਿੱਚ ਹਰਿਆਵਲ ਲਈ ਅਤੇ ਗੇਂਦ ਖੇਡਣ ਦੇ ਮੈਦਾਨਾਂ ਵਿੱਚ ਖੱਬਲ ਲਾਇਆ ਜਾਂਦਾ ਹੈ. L. Cynozon Dactylon. ਇਸ ਦੀ ਜੜ ਦਾ ਰਸ ਜ਼ਖਮ ਦਾ ਅਤੇ ਬਵਾਸੀਰ ਦਾ ਲਹੂ ਬੰਦ ਕਰਦਾ ਹੈ. ਜਲੋਦਰ ਹਟਾਉਂਦਾ ਹੈ.


ਸੰ. ਸਵ੍ਯ. ਵਿ- ਬਾਇਆਂ. ਚਪ.


ਵਿ- ਬਾਯਾਂ ਦਾਯਾਂ (ਬਾਇਆਂ ਦਾਇਆਂ). ੨. ਭਾਵ- ਬੁਰਾ ਭਲਾ। ੩. ਏਧਰ ਓਧਰ.


ਅ਼. [خبیِث] ਖ਼ਬੀਸ. ਵਿ- ਅਪਵਿਤ੍ਰ. ਨਾਪਾਕ। ੨. ਦੁਸ੍ਟ. ਪਾਂਮਰ। ੩. ਜਿੰਨ. ਦੇਉ.


ਦੇਖੋ, ਖ਼ਮੀਰ.