ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜਡ ੩. ਅਤੇ ੪. .


ਦੇਖੋ, ਜਨ. "ਜਣ ਜਣ ਸਿਉ ਛਾਡੁ ਧੋਹ." (ਸਵੈਯੇ ਮਃ ੪. ਕੇ) ੨. ਦੇਖੋ, ਜਣਨਾ। ੩. ਦੇਖੋ, ਜਣੁ.


ਸੰ. ਜਨਨ. ਸੰਗ੍ਯਾ- ਉਤਪੱਤੀ. ਪੈਦਾਇਸ਼। ੨. ਪੈਦਾ ਕਰਨ ਦੀ ਕ੍ਰਿਯਾ.


ਕ੍ਰਿ- ਉਤਪੰਨ ਕਰਨਾ. ਪੈਦਾ ਕਰਨਾ. ਜਮਾਉਣਾ. ਦੇਖੋ, ਜਣਨ. "ਅਉਤ ਜਣੇਦਾ ਜਾਇ." (ਵਾਰ ਰਾਮ ੧. ਮਃ ੧) "ਧੰਨ ਜਣੇਦੀ ਮਾਇ." (ਸ੍ਰੀ ਮਃ ੩) "ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ." (ਸਾਰ ਮਃ ੪)