ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਪ੍ਰਾਪਤ ਹੋਣਾ. ਕਿਸੇ ਵਸਤੁ ਦਾ ਮਿਲਣਾ। ੨. ਕਿਸੇ ਦੇ ਹੱਥ ਚੜ੍ਹਨਾ। ੩. ਸ਼ਸਤ੍ਰ ਆਦਿ ਦਾ ਹੱਥ ਨਾਲ ਸੁਲਗ ਹੋਣਾ.


ਦੇਖੋ, ਹਸ੍ਤ ਗ੍ਰਹਣ.


ਸੰਗ੍ਯਾ- ਮੋਟੇ ਵਾਲਾਂ ਦੀ ਗੁਥਲੀ, ਜੋ ਹੱਥ ਤੇ ਦਸਤਾਨੇ ਦੀ ਤਰਾਂ ਪਹਿਨਕੇ ਘੋੜੇ ਦੀ ਮਾਲਿਸ਼ ਲਈ ਵਰਤੀਦੀ ਹੈ. "ਮਾਲਸ਼ ਕਰਹਿ ਪਹਿਰ ਹਥਵਾਈ." (ਗੁਪ੍ਰਸੂ)