ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮੁਨਿ ੫. "ਮਾਨ ਮੁਨੀ ਮੁਨਿਵਰ ਗਲੇ." (ਸ. ਕਬੀਰ) ਉੱਤਮ ਮੌਨੀ ਅਤੇ ਮੁਨੀ ਨਿਗਲ ਲਏ। ੨. ਮੌਨਵ੍ਰਤ. ਖ਼ਾਮੋਸ਼ੀ. "ਅਨਿਕ ਧਾਰ ਮੁਨੀ." (ਭੈਰ ਪੜਤਾਲ ਮਃ ੫)


ਪ੍ਰਾ. ਸੰਗ੍ਯਾ- ਲਾਲ ਪੰਛੀ ਦੀ ਮਦੀਨ. ਦੇਖੋ, ਲਾਲ. "ਉਡਕੈ ਸੁਚਲੀ ਜੁ ਮਨੋ ਮੁਨੀਆਂ ਹੈ." (ਕ੍ਰਿਸਨਾਵ)


ਮੁਨਿ- ਈਸ਼. ਰਿਸਿਰਾਜ. ਰਿਖੀਆਂ ਦਾ ਸ੍ਵਾਮੀ.


ਅ਼. [مُنیب] ਵਿ- ਨਾਯਬ ਬਣਾਉਣ ਵਾਲਾ. ਉਹ ਪੁਰਖ, ਜੋ ਕਿਸੇ ਨੂੰ ਆਪਣਾ ਨਾਯਬ ਬਣਾਉਂਦਾ ਹੈ. ਮਾਲਿਕ। ੨. ਹੁਣ ਨਾਯਬ ਲਈ ਭੀ ਮੁਨੀਬ ਸ਼ਬਦ ਲੋਕ ਵਰਤਦੇ ਹਨ.


ਅ਼. [مُنِعم] ਮੁਨਿਅ਼ਮ. ਵਿ- ਨਿਅ਼ਮਤ ਦੇਣ ਵਾਲਾ। ੨. ਸੰਗ੍ਯਾ- ਕਰਤਾਰ। ੩. ਮੁਨੀਬ ਦੀ ਥਾਂ ਭੀ ਪੰਜਾਬੀ ਵਿੱਚ ਮੁਨੀਮ ਸ਼ਬਦ ਵਰਤੀਦਾ ਹੈ.


ਅ਼. [مُنیر] ਵਿ- ਨੂਰ (ਪ੍ਰਕਾਸ਼) ਸਹਿਤ, ਰੌਸ਼ਨ. ਪ੍ਰਕਾਸ਼ਯੁਕ੍ਤ. "ਕਲਗੀ ਕੁਲਹ ਮੁਨੀਰ." (ਸਲੋਹ)


ਇੱਕ ਪਿੰਡ, ਜੋ ਜਿਲਾ ਕਰਨਾਲ, ਤਸੀਲ ਥਾਨੇਸਰ ਵਿੱਚ ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ "ਮੰਜੀਸਾਹਿਬ" ਗੁਰਦ੍ਵਾਰਾ ਹੈ.