ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [دفتر] ਸੰਗ੍ਯਾ- ਕਾਰਯਾਲਯ. ਉਹ ਅਸਥਾਨ, ਜਿੱਥੇ ਲਿਖਤ ਪੜ੍ਹਤ ਦਾ ਕੰਮ ਹੋਵੇ. ਆਫ਼ਿਸ। ੨. ਮਿਸਲਾਂ ਦਾ ਬੁਗਚਾ.


ਦਫਤਰ ਵਿੱਚ "ਜਾਕੈ ਦਫਤਰਿ ਪੁਛੈ ਨ ਲੇਖਾ." (ਗਉ ਅਃ ਮਃ ੫)


ਦੇਖੋ, ਦਫ਼ਤਰ ੨. "ਦਫਤਰੁ ਦਈ ਜਬ ਕਾਢ ਹੈ." (ਸ. ਕਬੀਰ)


ਅ਼. [دفن] ਸੰਗ੍ਯਾ- ਜ਼ਮੀਨ ਵਿੱਚ ਗੱਡਣ ਦੀ ਕ੍ਰਿਯਾ। ੨. ਮੁਰਦੇ ਨੂੰ ਜ਼ਮੀਨ ਵਿੱਚ ਗੱਡਣ ਦਾ ਕਰਮ. ਮੁਰਦਾ ਦੱਬਣ ਦੀ ਰੀਤਿ ਚਾਹੋ ਅਨੇਕ ਮਤਾਂ ਵਿੱਚ ਹੈ, ਪਰ ਮੁਸਲਮਾਨਾਂ ਦਾ ਧਰਮਅੰਗ ਹੈ¹ ਹਿੰਦੂਮਤ ਦੇ ਸੰਨ੍ਯਾਸੀ ਅਤੇ ਉਹ ਬਾਲਕ, ਜਿਨ੍ਹਾਂ ਦੇ ਦੰਦ ਨਾ ਨਿਕਲੇ ਹੋਣ ਦਫ਼ਨ ਕੀਤੇ ਜਾਂਦੇ ਹਨ. ਬਾਈਬਲ ਤੋਂ ਪ੍ਰਤੀਤ ਹੁੰਦਾ ਹੈ ਕਿ ਮੁਰਦਾ ਦੱਬਣ ਦੀ ਰੀਤਿ ਇਸਲਾਮ ਤੋਂ ਬਹੁਤ ਪੁਰਾਣੀ ਚਲੀ ਆਉਂਦੀ ਹੈ.


ਕ੍ਰਿ- ਦਫ਼ਨ ਕਰਨਾ. ਗੱਡਣਾ. "ਪੁਨ ਹੁਤੇ ਮੁਰੀਦ ਜੁ ਅਰਧ ਲੇ ਨੀਕੇ ਤਹਿਂ ਦਫਨਾਇ ਦਿਯ." (ਨਾਪ੍ਰ) ਮੁਰੀਦਾਂ ਨੇ ਸਤਿਗੁਰੂ ਦਾ ਅੱਧਾ ਚਾਦਰਾ ਦਫ਼ਨ ਕਰ ਦਿੱਤਾ.