ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [بُطانت] ਬਿਤ਼ਾਨਤ. ਸੰਗ੍ਯਾ- ਗੁਪਤ- ਭੇਦ. ਰਾਜ਼। ੨. ਮਨ ਦਾ ਸੰਕਲਪ. "ਖਾਨਖਾਨਾ, ਤੇਰੇ ਖਾਨੇ ਬਿਖੇ ਬੁਤਾਨਾ." (ਗੁਪ੍ਰਸੂ)


ਇੱਕ ਪਿੰਡ, ਜੋ ਜਿਲਾ ਤਸੀਲ ਅਮ੍ਰਿਤਸਰ ਵਿੱਚ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ.


ਬੁਤ ਦਾ ਬਹੁਵਚਨ. ਮੂਰਤੀਆਂ.


ਸੰਗ੍ਯਾ- ਬਹਾਨਾ. ਹੀਲਾ। ੨. ਬਿਨਾ ਮਜ਼ਦੂਰੀ ਦੀ ਸੇਵਾ. ਬੇਗਾਰ. ਇਸ ਦਾ ਮੂਲ ਸੰਸਕ੍ਰਿਤ ਵ੍ਯੁਤ ਸ਼ਬਦ ਹੈ. ਵ੍ਯੁਤ ਦਾ ਅਰਥ ਹੈ ਸੀੱਤਾ ਹੋਇਆ, ਲਪੇਟਿਆ ਹੋਇਆ. ਕੋਈ ਸਾਮਾਨ ਅਥਵਾ ਬਿਸਤਰ ਥੈਲੇ ਵਿੱਚ ਸਿਉਂਕੇ ਜਾਂ ਲਪੇਟਕੇ ਹਵਾਲੇ ਕਰਨ ਅਤੇ ਲੈ ਜਾਣ ਦੀ ਕ੍ਰਿਯਾ.