ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)


ਦੇਖੋ, ਕੱਛਪ.


ਵਿ- ਕੁਛ. ਕੁਝ. ਥੋੜਾ. ਤਨਿਕ। ੨. ਤਨਿਕ ਮਾਤ੍ਰ. ਥੋੜਾ ਜੇਹਾ. ਥੋੜਾ ਸਾ. ਕਿੰਚਿਤ. "ਹਮ ਬਾਰਿਕ ਕਛੂਅ ਨ ਜਾਨਹਿ ਗਤਿ ਮਿਤਿ." (ਜੈਤ ਮਃ ੪) "ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ." (ਬਾਵਨ ਕਬੀਰ) "ਕਛੂ ਸਿਆਨਪ ਉਕਤਿ ਨ ਮੋਰੀ." (ਸੂਹੀ ਅਃ ਮਃ ੫) ੩. ਜਦ ਕਛੁ ਅਥਵਾ ਕੁਛ ਸ਼ਬਦ ਕਿਸੇ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ ਤਦ ਵਸਤੁ ਅਥਵਾ ਪਦਾਰਥ ਦਾ ਅਰਥ ਰਖਦਾ ਹੈ. "ਸਭਕਛੁ ਪ੍ਰਾਪਤ ਹੋਇ ਤੁਮਕੋ." (ਸਲੋਹ)


ਸੰਗ੍ਯਾ- ਕੱਛੂ. "ਕਛੂਆ ਸੰਖ ਬਜਾਵੈ." (ਆਸਾ ਕਬੀਰ) ਦੇਖੋ, ਫੀਲੁ। ੨. ਇੱਕ ਪ੍ਰਕਾਰ ਦੀ ਸਿਤਾਰ, ਜਿਸ ਦਾ ਤੂੰਬਾ ਕੱਛੂ ਦੀ ਸ਼ਕਲ ਦਾ ਹੁੰਦਾ ਹੈ.


ਛੋਟੀ ਕੱਛ. ਜਾਂਘੀਆ. ਦੇਖੋ, ਕਛਉਟੀ। ੨. ਭਾਵ- ਦੇਹ. ਸ਼ਰੀਰ. "ਗਯਾ ਕਛੋਟਾ ਲੱਧਾ." (ਗੁਪ੍ਰਸੂ)